Skip to main content
On this page

    ਮੇਰੀ ਸਰਜੀਕਲ ਯਾਤਰਾ

     

    ਤੁਹਾਡੀ ਆਪਣੀ ਸਰਜਰੀ ਬਾਰੇ ਫ਼ੈਸਲੇ ਲੈਣ ਅਤੇ ਆਪਣੇ-ਆਪ ਨੂੰ ਵਧੀਆ ਨਤੀਜੇ ਲਈ ਤਿਆਰ ਕਰਨ ਵਿੱਚ ਮੱਦਦ ਕਰਨਾ।

     

    ਇਹ ਪਤਾ ਲਗਾਓ ਕਿ ਇੱਕ ਆਮ ਸਰਜੀਕਲ ਯਾਤਰਾ ਵਿੱਚ ਕਿਹੜੇ ਪੜਾਅ ਹੁੰਦੇ ਹਨ - ਤੁਹਾਨੂੰ ਪਹਿਲੀ ਵਾਰ ਸਰਜਰੀ ਕਰਵਾਉਣ ਦੀ ਲੋੜ ਦਾ ਪਤਾ ਲੱਗਣ ਤੋਂ ਲੈ ਕੇ ਸਰਜਰੀ ਕਰਵਾਉਣ ਤੋਂ ਬਾਅਦ ਘਰ ਜਾਣ ਤੱਕ।

    ਕੀ ਮੈਨੂੰ ਸਰਜਰੀ ਕਰਵਾਉਣ ਦੀ ਲੋੜ ਹੈ

     

    ਸਰਜਰੀ ਹਰ ਕਿਸੇ ਲਈ ਸਹੀ ਨਹੀਂ ਹੁੰਦੀ ਹੈ। ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਇਲਾਜ ਲਈ ਉਪਲਬਧ ਤਰੀਕਿਆਂ ਬਾਰੇ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ ਅਤੇ ਆਪਣੀ ਇਲਾਜ ਯੋਜਨਾ ਬਾਰੇ ਇਕੱਠੇ ਮਿਲ ਕੇ ਫ਼ੈਸਲਾ ਕਰੋ।

    ਮੇਰੇ ਕੋਲ ਹੋਰ ਕਿਹੜੇ ਤਰੀਕੇ ਹਨ?

    ਸਰਜਰੀ ਦੀ ਬਜਾਏ ਹੋਰ ਤਰੀਕੇ ਵੀ ਹੋ ਸਕਦੇ ਹਨ ਜੋ ਤੁਸੀਂ ਅਜ਼ਮਾ ਕੇ ਦੇਖ ਸਕਦੇ ਹੋ। ਇਨ੍ਹਾਂ ਨੂੰ ਵਿਕਲਪਕ ਥੈਰੇਪੀਆਂ ਜਾਂ ਗ਼ੈਰ-ਸਰਜੀਕਲ ਇਲਾਜ ਕਿਹਾ ਜਾਂਦਾ ਹੈ। ਵਿਕਲਪਕ ਥੈਰੇਪੀਆਂ ਦੀਆਂ ਕੁੱਝ ਉਦਾਹਰਨਾਂ ਵਿੱਚ ਸ਼ਾਮਿਲ ਹਨ:

    • ਆਰਥੋਪੀਡਿਕ ਕਲੀਨਿਕ
    • ਹੈਂਡ ਥੈਰੇਪੀ ਕਲੀਨਿਕ
    • ਫਿਜ਼ੀਓਥੈਰੇਪੀ
    • ਕਿੱਤਾਮਈ ਥੈਰੇਪੀ।

    ਤੁਹਾਡੀ ਸਿਹਤ-ਸੰਭਾਲ ਟੀਮ ਤੁਹਾਨੂੰ ਵਧੇਰੇ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ ਅਤੇ ਵਿਚਾਰ-ਵਟਾਂਦਰਾ ਕਰ ਸਕਦੀ ਹੈ ਕਿ ਤੁਹਾਡੀ ਸਥਿਤੀ ਲਈ ਕਿਹੜੇ ਤਰੀਕੇ ਸਹੀ ਹਨ।

    ਸਾਂਝੇ ਤੌਰ 'ਤੇ ਫ਼ੈਸਲਾ ਲੈਣਾ ਕੀ ਹੁੰਦਾ ਹੈ?

    ਸਾਂਝੇ ਤੌਰ 'ਤੇ ਫ਼ੈਸਲਾ ਲੈਣਾ ਉਹ ਹੁੰਦਾ ਹੈ ਜਦੋਂ ਤੁਸੀਂ ਆਪਣੀ ਸਿਹਤ ਅਤੇ ਇਲਾਜ ਦੇ ਤਰੀਕਿਆਂ ਬਾਰੇ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲਬਾਤ ਕਰਦੇ ਹੋ ਅਤੇ ਇਕੱਠੇ ਮਿਲ ਕੇ ਇਲਾਜ ਯੋਜਨਾ ਬਾਰੇ ਫ਼ੈਸਲਾ ਕਰਦੇ ਹੋ। ਇਹ ਪ੍ਰਕਿਰਿਆ ਤੁਹਾਨੂੰ ਸਵਾਲ ਪੁੱਛਣ ਅਤੇ ਤੁਹਾਡੇ ਲਈ ਉਪਲਬਧ ਤਰੀਕਿਆਂ ਦੇ ਫ਼ਾਇਦੇ-ਨੁਕਸਾਨ ਤੋਲਣ ਦਿੰਦੀ ਹੈ ਤਾਂ ਕਿ ਤੁਸੀਂ ਇੱਕ ਅਜਿਹਾ ਫ਼ੈਸਲਾ ਕਰ ਸਕੋ ਜਿਸ ਨਾਲ ਤੁਸੀਂ ਖੁਸ਼ ਹੋਵੋ।

    ਇਸ ਵਿੱਚ ਆਪਣੀ ਦੇਖਭਾਲ ਲਈ ਆਪਣੀਆਂ ਕਦਰਾਂ-ਕੀਮਤਾਂ, ਟੀਚਿਆਂ ਅਤੇ ਪਸੰਦਾਂ ਬਾਰੇ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰਨਾ ਸ਼ਾਮਿਲ ਹੈ। ਤੁਸੀਂ ਅਤੇ ਤੁਹਾਡੀ ਸਿਹਤ-ਸੰਭਾਲ ਟੀਮ ਇਲਾਜ ਦੇ ਲਾਭਾਂ ਅਤੇ ਜ਼ੋਖਮਾਂ ਬਾਰੇ ਸਬੂਤਾਂ ਦੇ ਨਾਲ-ਨਾਲ ਇਨ੍ਹਾਂ 'ਤੇ ਵਿਚਾਰ ਕਰਦੇ ਹੋ।

    ਸਾਂਝੇ ਤੌਰ 'ਤੇ ਫ਼ੈਸਲੇ ਲੈਣ ਵਿੱਚ ਮੇਰੀ ਮੱਦਦ ਕਰਨ ਲਈ ਉਪਲਬਧ ਟੂਲ

    ਹੋਰ ਜਾਣਨ ਲਈ, Choosing Wisely Australia ਦੇ ਸਰੋਤਾਂ - ਕੋਈ ਵੀ ਟੈਸਟ, ਇਲਾਜ, ਜਾਂ ਪ੍ਰਕਿਰਿਆ ਕਰਵਾਉਣ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਹੋਰ ਸਿਹਤ-ਸੰਭਾਲ ਪ੍ਰਦਾਤਾ ਨੂੰ ਪੁੱਛਣ ਲਈ 5 ਸਵਾਲਾਂ ਨੂੰ ਵੇਖੋ।

    ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ 131 450 'ਤੇ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸ (TIS ਨੈਸ਼ਨਲ) ਨੂੰ ਫ਼ੋਨ ਕਰੋ।

    ਮੇਰੀ ਸਿਹਤ-ਸੰਭਾਲ ਟੀਮ ਨਾਲ ਮੇਰੀ ਸਿਹਤ ਬਾਰੇ ਪਿਛਲੀ ਜਾਣਕਾਰੀ ਸਾਂਝਾ ਕਰਨਾ

    ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਟੀਮ ਨਾਲ ਆਪਣੀ ਸਿਹਤ ਬਾਰੇ ਪਿਛਲੀ ਜਾਣਕਾਰੀ ਸਾਂਝਾ ਕਰੋ। ਤੁਹਾਡੀ ਟੀਮ ਨੂੰ ਤੁਹਾਡੀਆਂ ਸਿਹਤ ਸਮੱਸਿਆਵਾਂ ਅਤੇ ਦਵਾਈਆਂ ਬਾਰੇ ਜਾਣਨ ਦੀ ਲੋੜ ਹੁੰਦੀ ਹੈ। ਇਹ ਟੀਮ ਨੂੰ ਸਰਜਰੀ ਦੇ ਸੰਭਾਵਿਤ ਜ਼ੋਖਮਾਂ, ਇਲਾਜ ਕਰਨ ਦੇ ਸਹੀ ਤਰੀਕਿਆਂ ਦੀ ਪਛਾਣ ਕਰਨ ਅਤੇ ਤੁਹਾਡੀ ਸਰਜਰੀ ਤੋਂ ਪਹਿਲਾਂ ਟੈਸਟਾਂ ਦਾ ਪ੍ਰਬੰਧ ਕਰਨ ਵਿੱਚ ਮੱਦਦ ਕਰਦਾ ਹੈ।

    ਆਪਣੀ ਸਿਹਤ-ਸੰਭਾਲ ਟੀਮ ਨੂੰ ਇਨ੍ਹਾਂ ਬਾਰੇ ਦੱਸਣਾ ਤੁਹਾਡੇ ਲਈ ਲਾਭਦਾਇਕ ਹੈ:

    • ਐਲਰਜੀਆਂ ਬਾਰੇ
    • ਸਾਹ ਨਾਲੀ ਦੀਆਂ ਸਮੱਸਿਆਵਾਂ, ਅਬਸਟਰਕਟਿਵ ਸਲੀਪ ਐਪਨੀਆ (ਨੀਂਦ ਦੌਰਾਨ ਸਾਹ ਨਾਲੀ ਦਾ ਬੰਦ ਹੋਣਾ), ਜਾਂ ਜੇ ਤੁਸੀਂ ਘੁਰਾੜੇ ਲੈਂਦੇ ਹੋ ਜਾਂ ਸਾਹ ਲੈਣ ਲਈ ਤਰਸਦੇ ਹੋਏ ਅੱਭੜਵਾਹੇ ਉੱਠਦੇ ਹੋ
    • ਦਵਾਈਆਂ ਬਾਰੇ, ਖ਼ਾਸ ਕਰਕੇ ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ ਅਤੇ ਉਨ੍ਹਾਂ ਦਵਾਈਆਂ ਬਾਰੇ ਜੋ ਲਾਗ ਨਾਲ ਲੜਨ ਦੀ ਤੁਹਾਡੀ ਸਮਰੱਥਾ ਨੂੰ ਘਟਾਉਂਦੀਆਂ ਹਨ
    • ਕਿਸੇ ਹੋਰ ਚੀਜ਼ ਬਾਰੇ, ਜੋ ਤੁਸੀਂ ਸੋਚਦੇ ਹੋ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ।

    ਜੇ ਮੇਰੀ ਸਥਿਤੀ ਬਦਲ ਜਾਂਦੀ ਹੈ ਤਾਂ ਕੀ ਹੋਵੇਗਾ?

    ਆਪਣੀ ਸਿਹਤ-ਸੰਭਾਲ ਟੀਮ ਨੂੰ ਇਸ ਬਾਰੇ ਦੱਸਣਾ ਮਹੱਤਵਪੂਰਨ ਹੈ, ਜੇਕਰ ਤੁਹਾਡੀ ਸਿਹਤ:

    • ਬਿਹਤਰ ਹੋ ਜਾਂਦੀ ਹੈ, ਉਦਾਹਰਨ ਲਈ, ਤੁਸੀਂ ਕੋਈ ਫਿਜ਼ੀਓਥੈਰੇਪੀ ਪੂਰੀ ਕੀਤੀ ਹੈ ਅਤੇ ਤੁਸੀਂ ਮਜ਼ਬੂਤ ​​ਮਹਿਸੂਸ ਕਰਦੇ ਹੋ, ਤੁਹਾਡੇ ਲੱਛਣਾਂ ਵਿੱਚ ਸੁਧਾਰ ਆਉਂਦਾ ਹੈ,
    • ਜਾਂ ਵਿਗੜ ਜਾਂਦੀ ਹੈ, ਉਦਾਹਰਨ ਲਈ, ਤੁਸੀਂ ਘੱਟ ਤੁਰ ਰਹੇ ਹੋ, ਜਾਂ ਤੁਹਾਡੀਆਂ ਹੋਰ ਸਿਹਤ ਸਮੱਸਿਆਵਾਂ ਕਾਬੂ ਹੇਠ ਨਹੀਂ ਹਨ।

    ਆਪਣੀ ਸਿਹਤ-ਸੰਭਾਲ ਟੀਮ ਨੂੰ ਮਿਲਣਾ

    ਤੁਹਾਡੀ ਸਰਜੀਕਲ ਯਾਤਰਾ ਦੌਰਾਨ, ਤੁਸੀਂ ਆਪਣੀ ਸਿਹਤ-ਸੰਭਾਲ ਟੀਮ ਨਾਲ ਮਿਲ ਕੇ ਕੰਮ ਕਰੋਗੇ - ਉਹ ਤੁਹਾਡੀ ਸਹਾਇਤਾ ਲਈ ਉੱਥੇ ਮੌਜੂਦ ਹਨ। ਤੁਹਾਡੀ ਸੰਭਾਵੀ ਸਿਹਤ-ਸੰਭਾਲ ਟੀਮ ਵਿਚ ਕੌਣ-ਕੌਣ ਹੋ ਸਕਦਾ ਹੈ ਇਸਦੀ ਸੂਚੀ ਲਈ 'ਮੇਰੀ ਸਿਹਤ-ਸੰਭਾਲ ਟੀਮ ਨੂੰ ਮਿਲਣਾ' ਦੇਖੋ।

    ਮੈਂ ਸਰਜਰੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ

    ਸਰਜਰੀ ਅਤੇ ਮੇਰੀ ਸਿਹਤਯਾਬੀ ਲਈ ਤਿਆਰ ਹੋਣਾ

    ਆਪਣੀ ਸਰਜਰੀ ਤੋਂ ਪਹਿਲਾਂ ਦੇ ਮਹੀਨਿਆਂ ਵਿੱਚ ਕਿਰਿਆਸ਼ੀਲ ਰਹਿਣਾ ਅਤੇ ਚੰਗਾ ਭੋਜਨ ਖਾਣਾ ਤੁਹਾਡੀ ਸਿਹਤਯਾਬ ਹੋਣ ਵਿੱਚ ਮੱਦਦ ਕਰੇਗਾ।

    ਜੇ ਤੁਹਾਡੀਆਂ ਕੋਈ ਹੋਰ ਸਿਹਤ ਸਮੱਸਿਆਵਾਂ ਹਨ ਜਿਨ੍ਹਾਂ ਨਾਲ ਨਜਿੱਠਣ ਦੀ ਲੋੜ ਹੈ ਤਾਂ ਆਪਣੀ ਸਰਜਰੀ ਤੋਂ ਪਹਿਲਾਂ ਦੇ ਮਹੀਨਿਆਂ ਵਿੱਚ GP ਨਾਲ ਅਪਾਇੰਟਮੈਂਟ ਬੁੱਕ ਕਰੋ।

    ਆਪਣੀ ਸਰਜਰੀ ਕਰਵਾਉਣ ਦੇ ਉਪਲਬਧ ਤਰੀਕਿਆਂ ਬਾਰੇ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ, ਜੇਕਰ ਤੁਸੀਂ:

    • 65 ਸਾਲ ਤੋਂ ਵੱਧ ਉਮਰ ਦੇ ਹੋ
    • ਬਹੁਤੇ ਕਿਰਿਆਸ਼ੀਲ ਨਹੀਂ ਹੋ
    • ਰੋਜ਼ਮਰ੍ਹਾ ਦੇ ਕੰਮ ਕਰਨ ਵਿੱਚ ਮੱਦਦ ਦੀ ਲੋੜ ਪੈਂਦੀ ਹੈ
    • ਆਸਾਨੀ ਨਾਲ ਆਪਣਾ ਸੰਤੁਲਨ ਗੁਆ ਲੈਂਦੇ ਹੋ ਜਾਂ ਕਦੇ ਪਹਿਲਾਂ ਡਿੱਗੇ ਹੋ
    • ਯਾਦਦਾਸ਼ਤ ਅਤੇ ਸੋਚਣ ਵਿੱਚ ਮੁਸ਼ਕਲ ਆ ਰਹੀ ਹੈ।

    ਇੱਕ ਵਾਰ ਜਦੋਂ ਤੁਸੀਂ ਸਰਜਰੀ ਕਰਵਾਉਣ ਦਾ ਫ਼ੈਸਲਾ ਕਰ ਲੈਂਦੇ ਹੋ ਤਾਂ ਤੁਹਾਨੂੰ ਆਪਣੀ ਸੂਚਿਤ ਸਹਿਮਤੀ ਦੇਣ ਲਈ ਕਿਹਾ ਜਾਵੇਗਾ ਤੁਸੀਂ ਸਰਜਰੀ ਤੋਂ ਪਹਿਲਾਂ ਕਿਸੇ ਵੀ ਸਮੇਂ ਆਪਣੀ ਸਹਿਮਤੀ ਨੂੰ ਠੁਕਰਾ ਸਕਦੇ ਹੋ ਜਾਂ ਵਾਪਸ ਲੈ ਸਕਦੇ ਹੋ।

    ਆਪਣੀ ਸਰਜਰੀ ਦੀ ਤਿਆਰੀ ਕਰਨ ਵਿੱਚ ਤੁਹਾਡੀ ਮੱਦਦ ਕਰਨ ਲਈ 'ਸਰਜਰੀ ਲਈ ਤਿਆਰ ਹੋਣਾ ਅਤੇ ਮੇਰੀ ਸਿਹਤਯਾਬੀ' ਨਾਮਕ ਚੈੱਕਲਿਸਟ ਦੇਖੋ।

    ਮੈਂ ਸਰਜਰੀ ਤੋਂ ਪਹਿਲਾਂ ਆਪਣੀ ਸਿਹਤ ਨੂੰ ਬੇਹਤਰ ਕਰਨ ਲਈ ਕੀ ਕਰਾਂ?

    ਆਪਣੀ ਸਿਹਤ-ਸੰਭਾਲ ਟੀਮ ਦੇ ਮਾਰਗਦਰਸ਼ਨ ਨਾਲ ਸਰਜਰੀ ਤੋਂ ਪਹਿਲਾਂ ਆਪਣੀ ਸਿਹਤ ਨੂੰ ਬੇਹਤਰ ਕਰਨ ਲਈ ਤੁਸੀਂ ਕੁੱਝ ਮਹੱਤਵਪੂਰਨ ਚੀਜ਼ਾਂ ਕਰ ਸਕਦੇ ਹੋ।

    ਇੱਥੇ ਕੁੱਝ ਕੰਮਾਂ ਦੀ ਸੂਚੀ ਦਿੱਤੀ ਗਈ ਹੈ ਜੋ ਤੁਸੀਂ ਜਲਦ ਸਿਹਤਯਾਬ ਹੋਣ ਵਿੱਚ ਮੱਦਦ ਕਰਨ ਲਈ ਕਰ ਸਕਦੇ ਹੋ:

    • ਕਸਰਤ - ਆਪਣੀ ਸਰਜਰੀ ਤੋਂ ਪਹਿਲਾਂ ਕਿਰਿਆਸ਼ੀਲ ਰਹਿਣਾ ਮਹੱਤਵਪੂਰਨ ਹੈ ਅਤੇ ਇਹ ਤੁਹਾਨੂੰ ਮਜ਼ਬੂਤ ਬਣਨ ਵਿੱਚ ਮੱਦਦ ਕਰ ਸਕਦਾ ਹੈ ਤਾਂ ਜੋ ਤੁਹਾਡਾ ਸਰੀਰ ਜਲਦੀ ਠੀਕ ਹੋ ਸਕੇ।
    • ਖ਼ੁਰਾਕ ਅਤੇ ਪੌਸ਼ਟਿਕਤਾ - ਸਹੀ ਪੌਸ਼ਟਿਕਤਾ ਪ੍ਰਾਪਤ ਕਰਨਾ ਇਨ੍ਹਾਂ ਵਿੱਚ ਸਹਾਇਤਾ ਕਰਦਾ ਹੈ:
      • ਜ਼ਖ਼ਮ ਨੂੰ ਤੇਜ਼ੀ ਨਾਲ ਭਰਨ ਵਿੱਚ
      • ਆਪਣੇ ਭਾਰ ਸੁਧਾਰਨ ਅਤੇ ਬਰਕਰਾਰ ਰੱਖਣ ਵਿੱਚ
      • ਆਪਣੀ ਤਾਕਤ ਬਣਾਉਣ ਅਤੇ ਕਾਇਮ ਰੱਖਣ ਵਿੱਚ।
    • ਮਾਨਸਿਕ ਸਿਹਤ/ਭਾਵਨਾਤਮਕ ਤੰਦਰੁਸਤੀ - ਸਰਜਰੀ ਲਈ ਮਾਨਸਿਕ ਤੌਰ 'ਤੇ ਤਿਆਰੀ ਹੋਣਾ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਸਰੀਰਕ ਤੌਰ 'ਤੇ ਤਿਆਰ ਹੋਣਾ। ਸਰਜਰੀ ਤੋਂ ਪਹਿਲਾਂ ਦਾ ਸਮਾਂ ਤਣਾਅਪੂਰਨ ਹੋ ਸਕਦਾ ਹੈ। ਕੁੱਝ ਚੀਜ਼ਾਂ ਜੋ ਤੁਸੀਂ ਇਸ ਨਾਲ ਨਜਿੱਠਣ ਵਿੱਚ ਮੱਦਦ ਕਰਨ ਲਈ ਕਰ ਸਕਦੇ ਹੋ, ਉਹ ਹਨ ਆਪਣੇ ਸਹਾਇਤਾ ਕਰਨ ਵਾਲੇ ਵਿਅਕਤੀ ਨਾਲ ਗੱਲ ਕਰਨਾ, ਨਿਯਮਤ ਤੌਰ 'ਤੇ ਕਸਰਤ ਕਰਨਾ ਅਤੇ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰਨਾ।
    • ਸ਼ਰਾਬ ਦਾ ਸੇਵਨ - ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਸਰਜਰੀ ਤੋਂ ਪਹਿਲਾਂ ਦੇ ਮਹੀਨਿਆਂ ਵਿੱਚ ਸ਼ਰਾਬ ਨਾ ਪੀਓ, ਜਾਂ ਆਪਣੇ ਸ਼ਰਾਬ ਦੇ ਸੇਵਨ ਨੂੰ ਘੱਟ ਕਰੋ।
    • ਸਿਗਰਟਨੋਸ਼ੀ, ਵੈਪਿੰਗ, ਅਤੇ ਗ਼ੈਰ-ਕਾਨੂੰਨੀ ਨਸ਼ੇ - ਆਪਣੀ ਸਰਜਰੀ ਤੋਂ ਪਹਿਲਾਂ ਦੇ ਮਹੀਨਿਆਂ ਵਿੱਚ ਸਿਗਰਟਨੋਸ਼ੀ, ਵੈਪਿੰਗ ਅਤੇ ਗ਼ੈਰ-ਕਾਨੂੰਨੀ ਨਸ਼ਿਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। ਜੇਕਰ ਅਜਿਹਾ ਕਰਨਾ ਤੁਹਾਡੇ ਲਈ ਮੁਸ਼ਕਲ ਹੈ, ਤਾਂ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ। ਹੋਰ ਜਾਣਕਾਰੀ ਲਈ, Quit ਵੈੱਬਸਾਈਟ ਵੇਖੋ।
    • ਨੀਂਦ - ਆਪਣੀ ਸਰਜਰੀ ਹੋਣ ਤੱਕ ਸੌਣ ਦਾ ਨਿਯਮਤ ਸਮਾਂ ਰੱਖੋ ਅਤੇ ਆਪਣੀ ਸਿਹਤਯਾਬੀ ਦੇ ਦੌਰਾਨ ਇਸ ਸਮੇਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੋ।
    • ਸਰੀਰਕ ਸੰਬੰਧ - ਤੁਹਾਡੀ ਸਰਜਰੀ ਦੀ ਕਿਸਮ ਸਰੀਰਕ ਸੰਬੰਧ ਬਣਾਉਣ ਦੀ ਸਮਰੱਥਾ 'ਤੇ ਅਸਰ ਪਾ ਸਕਦੀ ਹੈ। ਆਪਣੇ ਲਈ ਢੁੱਕਵੀਂ ਜਾਣਕਾਰੀ ਪ੍ਰਾਪਤ ਕਰਨ ਲਈ, ਇਸ ਬਾਰੇ ਆਪਣੇ ਸਿਹਤ-ਸੰਭਾਲ ਪ੍ਰਦਾਤਾ ਨਾਲ ਚਰਚਾ ਕਰੋ।

    ਵਧੇਰੇ ਜਾਣਕਾਰੀ ਲਈ ਆਪਣੀ ਸਿਹਤ-ਸੰਭਾਲ ਟੀਮ ਨੂੰ ਪੁੱਛੋ। ਇਸ ਸਰੋਤ ਪੰਨੇ ਨੂੰ ਵੀ ਦੇਖੋ।

    ਜਿਸ ਵਿੱਚ ਮੈਨੂੰ ਮਦਦ ਦੀ ਲੋੜ ਹੈ

    ਮੇਰੀਆਂ ਡਾਕਟਰੀ ਸਮੱਸਿਆਵਾਂ ਦੀ ਸਮੀਖਿਆ ਕਰਨਾ

    ਤੁਹਾਡੀਆਂ ਡਾਕਟਰੀ ਸਮੱਸਿਆਵਾਂ ਦੀ ਸਮੀਖਿਆ ਕਰਨ ਲਈ ਆਪਣੇ ਸਥਾਨਕ ਡਾਕਟਰ (GP) ਨਾਲ ਮੁਲਾਕਾਤ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿਉਂਕਿ ਉਹ ਸਰਜਰੀ ਦੇ ਨਤੀਜਿਆਂ 'ਤੇ ਅਸਰ ਪਾ ਸਕਦੀਆਂ ਹਨ। ਮੈਡੀਕਲ ਸੰਬੰਧੀ ਹਾਲਤਾਂ ਨੂੰ ਠੀਕ ਕਰਨ ਵਿੱਚ ਸਮਾਂ ਲੱਗ ਸਕਦਾ ਹੈ, ਇਸ ਲਈ ਆਪਣੀ ਸਰਜਰੀ ਤੋਂ ਪਹਿਲਾਂ ਹੀ GP ਨਾਲ ਮੁਲਾਕਾਤ ਕਰਨ ਲਈ ਸਮਾਂ ਲੈਣਾ ਮੱਦਦਗਾਰ ਹੁੰਦਾ ਹੈ।

    ਉਹਨਾਂ ਚੀਜ਼ਾਂ ਦੀਆਂ ਕੁੱਝ ਉਦਾਹਰਨਾਂ ਜਿਨ੍ਹਾਂ ਦੀ ਤੁਹਾਡਾ ਸਥਾਨਕ ਡਾਕਟਰ ਸਮੀਖਿਆ ਕਰ ਸਕਦਾ ਹੈ:

    • ਦਵਾਈਆਂ - ਦਵਾਈਆਂ ਦੀ ਵਰਤੋਂ ਬੰਦ ਕਰਨਾ ਜਾਂ ਰੋਕਣਾ ਇੱਕ ਜ਼ੋਖਮ ਪੈਦਾ ਕਰ ਸਕਦੀ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਇਸਦੀ ਤੁਹਾਡੀ ਸਿਹਤ-ਸੰਭਾਲ ਟੀਮ ਨਾਲ ਨੇੜਿਓਂ ਨਿਗਰਾਨੀ ਕੀਤੀ ਜਾਵੇ।
    • ਮਾਨਸਿਕ ਸਿਹਤ
    • ਡਾਕਟਰੀ ਸਥਿਤੀਆਂ - ਕੁੱਝ ਹੋਰ ਆਮ ਸਮੱਸਿਆਵਾਂ ਜਿਨ੍ਹਾਂ ਬਾਰੇ ਤੁਹਾਨੂੰ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰਨੀ ਚਾਹੀਦੀ ਹੈ:
      • ਅਨੀਮੀਆ (ਤੰਦਰੁਸਤ ਲਾਲ ਰਕਤਾਣੂਆਂ ਦੀ ਘਾਟ)
      • ਦਿਲ ਦੀ ਬਿਮਾਰੀ
      • ਧਮਣੀ ਫਿਬ੍ਰਿਲੇਸ਼ਨ (ਦਿਲ ਦੀ ਅਸਧਾਰਣ ਧੜਕਣ)
      • ਸ਼ੂਗਰ ਰੋਗ
      • ਵੱਧਦਾ ਜਾਂ ਘੱਟਦਾ ਬਲੱਡ ਪ੍ਰੈਸ਼ਰ।

    ਮੇਰੀ ਸਰਜਰੀ ਤੋਂ ਪਹਿਲਾਂ ਟੈਸਟ

    ਤੁਹਾਡੀ ਸਰਜਰੀ ਤੋਂ ਪਹਿਲਾਂ, ਤੁਹਾਡੀ ਸਿਹਤ-ਸੰਭਾਲ ਟੀਮ ਤੁਹਾਨੂੰ ਕੁੱਝ ਟੈਸਟ ਕਰਵਾਉਣ ਲਈ ਬੇਨਤੀ ਕਰ ਸਕਦੀ ਹੈ।

    ਜੇਕਰ ਤੁਹਾਨੂੰ ਇਹ ਟੈਸਟ ਕਰਵਾਉਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਯਕੀਨੀ ਬਣਾਓ ਕਿ ਤੁਸੀਂ ਇਸ ਬਾਰੇ ਆਪਣੀ ਸਿਹਤ-ਸੰਭਾਲ ਟੀਮ ਨਾਲ ਚਰਚਾ ਕਰੋ।

    ਛੁੱਟੀ ਮਿਲਣ ਤੋਂ ਬਾਅਦ ਘਰ ਆਉਣ (ਡਿਸਚਾਰਜ ਹੋਮ) ਲਈ ਅਗਾਊਂ ਤਿਆਰੀ ਕਰਨਾ

    ਸਰਜਰੀ ਕਰਵਾਉਣ ਤੋਂ ਪਹਿਲਾਂ, ਆਪਣੇ ਸਿਹਤਯਾਬ ਹੋਣ ਅਤੇ ਛੁੱਟੀ ਮਿਲਣ ਤੋਂ ਬਾਅਦ ਘਰ ਆਉਣ ਲਈ ਤਿਆਰੀ ਕਰਨਾ ਅਹਿਮ ਹੈ।

    ਅਗਾਊਂ ਯੋਜਨਾ ਬਣਾਉਣ ਦੀਆਂ ਕੁੱਝ ਉਦਾਹਰਨਾਂ ਇਹ ਹੋ ਸਕਦੀਆਂ ਹਨ:

    • ਜਦੋਂ ਤੁਸੀਂ ਹਸਪਤਾਲ ਵਿੱਚ ਹੋਵੋਗੇ ਤਾਂ ਆਪਣੇ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨ ਲਈ ਕਿਸੇ ਦਾ ਪ੍ਰਬੰਧ ਕਰਨਾ
    • ਜਦੋਂ ਤੁਸੀਂ ਘਰ ਚਲੇ ਜਾਂਦੇ ਹੋ ਤਾਂ ਕਿਸੇ ਦੇ ਤੁਹਾਡੇ ਨਾਲ ਰਹਿਣ ਦਾ ਪ੍ਰਬੰਧ ਕਰਨਾ।

    ਮੈਂ ਕਿੰਨੇ ਦਿਨ ਹਸਪਤਾਲ ਵਿੱਚ ਰਹਾਂਗਾ?

    ਤੁਹਾਡੀ ਸਿਹਤ-ਸੰਭਾਲ ਟੀਮ ਤੁਹਾਡੇ ਨਾਲ ਵਿਚਾਰ-ਵਟਾਂਦਰਾ ਕਰੇਗੀ ਕਿ ਤੁਹਾਨੂੰ ਹਸਪਤਾਲ ਵਿੱਚ ਕਿੰਨਾ ਸਮਾਂ ਰਹਿਣ ਦੀ ਲੋੜ ਹੈ।

    ਇਸ ਗੱਲ 'ਤੇ ਬਹੁਤ ਸਾਰੇ ਕਾਰਕ ਅਸਰ ਪਾਉਂਦੇ ਹਨ ਕਿ ਤੁਸੀਂ ਹਸਪਤਾਲ ਵਿੱਚ ਕਿੰਨਾ ਸਮਾਂ ਰਹਿੰਦੇ ਹੋ। ਇਹ ਕਾਰਕ ਹੋ ਸਕਦੇ ਹਨ:

    • ਉਹ ਦਵਾਈਆਂ, ਜੋ ਤੁਸੀਂ ਲੈ ਰਹੇ ਹੋ
    • ਸਰਜਰੀ ਤੋਂ ਪਹਿਲਾਂ ਤੁਹਾਡੀ ਸਰੀਰਕ ਕਿਰਿਆਸ਼ੀਲਤਾ ਦਾ ਪੱਧਰ
    • ਘਰ ਵਿੱਚ ਤੁਹਾਡੀਆਂ ਸਹਾਇਤਾਵਾਂ
    • ਹੋਰ ਸਿਹਤ ਸਮੱਸਿਆਵਾਂ, ਜੋ ਤੁਹਾਨੂੰ ਹੋ ਸਕਦੀਆਂ ਹਨ।

    ਸਰਜਰੀ ਦੇ ਉਪਲਬਧ ਤਰੀਕਿਆਂ ਬਾਰੇ ਹੋਰ ਜਾਣਕਾਰੀ ਲਈ, Better Health Channel (ਬੈੱਟਰ ਹੈਲਥ ਚੈਨਲ) 'ਤੇ ਦਿਨ ਦੌਰਾਨ ਸਰਜਰੀ (Day surgery) ਦੇਖੋ।

    ਹਸਪਤਾਲ ਵਿੱਚ ਮੇਰੇ ਸਿਹਤਯਾਬ ਹੋਣ ਦੇ ਦੌਰਾਨ ਕੀ ਉਮੀਦ ਕਰਨੀ ਚਾਹੀਦੀ ਹੈ?

    ਹਰ ਕੋਈ ਵਿਅਕਤੀ ਸਰਜਰੀ ਤੋਂ ਵੱਖਰੇ ਤਰੀਕੇ ਨਾਲ ਠੀਕ ਹੋਵੇਗਾ ਉਮਰ, ਸਰੀਰਕ ਕਿਰਿਆਸ਼ੀਲਤਾ ਦੇ ਪੁਰਾਣੇ ਪੱਧਰ ਅਤੇ ਤੁਹਾਡੀ ਸਰਜਰੀ ਦੀ ਕਿਸਮ ਵਰਗੀਆਂ ਚੀਜ਼ਾਂ ਤੁਹਾਡੀ ਸਿਹਤਯਾਬੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

    ਤੁਹਾਡੀ ਸਰਜਰੀ ਵਾਲੇ ਦਿਨ, ਤੁਹਾਡਾ ਫਿਜ਼ੀਓਥੈਰੇਪਿਸਟ ਜਾਂ ਨਰਸ ਜਿਵੇਂ ਹੀ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ ਤੁਹਾਨੂੰ ਬਿਸਤਰੇ ਤੋਂ ਉੱਠਣ ਅਤੇ ਤੁਰਨ ਲਈ ਕਹੇਗਾ। ਇਹ ਇਸ ਤਰ੍ਹਾਂ ਮਹਿਸੂਸ ਕਰ ਸਕਦਾ ਹੈ ਕਿ ਤੁਹਾਨੂੰ ਤੁਰਨ ਲਈ ਕਹਿਣਾ ਜਲਦਬਾਜ਼ੀ ਹੈ ਪਰ ਸਬੂਤ ਦਿਖਾਉਂਦੇ ਹਨ ਕਿ ਜਿੰਨੀ ਜਲਦੀ ਤੁਸੀਂ ਤੁਰਨਾ ਸ਼ੁਰੂ ਕਰਦੇ ਹੋ, ਓਨ੍ਹੀ ਹੀ ਜਲਦੀ ਤੁਹਾਡੀ ਸਿਹਤਯਾਬੀ ਹੁੰਦੀ ਹੈ।

    ਮੈਂ ਹਸਪਤਾਲ ਤੋਂ ਘਰ ਕਿਵੇਂ ਆਵਾਂਗਾ?

    ਸਰਜਰੀ ਕਰਵਾਉਣ ਲਈ ਹਸਪਤਾਲ ਆਉਣ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਕਿਸੇ ਵਿਅਕਤੀ ਦਾ ਬੰਦੋਬਸਤ ਕਰੋ ਜੋ ਤੁਹਾਨੂੰ ਛੁੱਟੀ ਮਿਲਣ 'ਤੇ ਘਰ ਲੈ ਜਾਵੇ। ਅਕਸਰ ਸਰਜਰੀ ਤੋਂ ਬਾਅਦ ਘੱਟੋ-ਘੱਟ 24 ਘੰਟਿਆਂ ਲਈ ਗੱਡੀ ਨਾ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

    ਇਹ ਸਮਝਣ ਲਈ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ ਕਿ ਤੁਸੀਂ ਕਿੰਨੀ ਦੇਰ ਤੱਕ ਗੱਡੀ ਨਹੀਂ ਚਲਾ ਸਕਦੇ ਕਿਉਂਕਿ ਤੁਹਾਨੂੰ ਇਸ ਲਈ ਯੋਜਨਾ ਬਣਾਉਣ ਦੀ ਲੋੜ ਹੋਵੇਗੀ।

    ਜੇਕਰ ਤੁਹਾਡੇ ਕੋਲ ਕੋਈ ਉਪਲਬਧ ਨਹੀਂ ਹੈ ਜੋ ਤੁਹਾਨੂੰ ਲੈ ਜਾ ਸਕੇ, ਤਾਂ ਆਪਣੀ ਸਿਹਤ-ਸੰਭਾਲ ਟੀਮ ਨਾਲ ਪਹਿਲਾਂ ਹੀ ਗੱਲ ਕਰੋ ਤਾਂ ਜੋ ਉਹ ਘਰ ਜਾਣ ਲਈ ਸੁਰੱਖਿਅਤ ਤਰੀਕੇ ਦਾ ਪ੍ਰਬੰਧ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਣ।

    ਘਰ ਵਿੱਚ ਮੇਰੀ ਸਿਹਤਯਾਬੀ ਲਈ ਅਗਾਊਂ ਤਿਆਰੀ ਕਰਨਾ

    ਸੰਕੇਤਾਂ ਅਤੇ ਲੱਛਣਾਂ ਬਾਰੇ ਜਾਣੋ

    ਆਪਣੀ ਸਿਹਤ-ਸੰਭਾਲ ਟੀਮ ਨੂੰ ਤੁਹਾਨੂੰ ਇੱਕ ਸੂਚੀ ਦੇਣ ਲਈ ਕਹੋ ਕਿ ਤੁਹਾਨੂੰ ਆਪਣੀ ਸਰਜਰੀ ਤੋਂ ਬਾਅਦ ਕਿਹੜੇ ਸੰਕੇਤਾਂ ਅਤੇ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਹ ਸੂਚੀ ਆਪਣੇ ਸਹਾਇਕ ਵਿਅਕਤੀ ਨੂੰ ਦਿਖਾਓ।

    ਉਪਕਰਨਾਂ ਸੰਬੰਧੀ ਲੋੜਾਂ

    ਆਪਣੀ ਸਿਹਤਯਾਬੀ ਦੌਰਾਨ ਤੁਹਾਨੂੰ ਤੁਰਨ-ਫਿਰਨ, ਕੱਪੜੇ ਪਾਉਣ, ਬਾਥਰੂਮ ਦੀ ਵਰਤੋਂ ਕਰਨ, ਸ਼ਾਵਰ ਦੀ ਵਰਤੋਂ ਕਰਨ ਜਾਂ ਜ਼ਖ਼ਮ ਤੋਂ ਦਬਾਅ ਹਟਾਉਣ ਲਈ ਉਪਕਰਨਾਂ ਦੀ ਲੋੜ ਹੋ ਸਕਦੀ ਹੈ।

    ਆਪਣੀ ਸਿਹਤਯਾਬੀ ਲਈ ਤੁਹਾਨੂੰ ਦਿੱਤੀ ਗਈ ਤੁਰਨ-ਫਿਰਨ ਦੀ ਸਲਾਹ ਦੀ ਪਾਲਣਾ ਕਰਨਾ ਵੀ ਅਹਿਮ ਹੈ, ਜਿਵੇਂ ਕਿ ਤੁਰਨ ਦੇ ਸਹਾਇਕ ਯੰਤਰ, ਬੈਸਾਖੀਆਂ ਜਾਂ ਤੁਰਨ ਵਾਲੇ ਫ੍ਰੇਮ ਦੀ ਵਰਤੋਂ ਕਰਨਾ।

    ਜੇਕਰ ਤੁਹਾਨੂੰ ਕੋਈ ਅਪੰਗਤਾ ਹੈ ਜਾਂ ਤੁਹਾਨੂੰ ਘਰ ਪਹੁੰਚਣ ਉਪਰੰਤ ਵਧੀਕ ਸਹਾਇਤਾ ਦੀ ਲੋੜ ਹੈ, ਤਾਂ ਆਪਣੀ ਸਿਹਤ-ਸੰਭਾਲ ਟੀਮ ਨੂੰ ਜਲਦੀ ਦੱਸਣਾ ਯਕੀਨੀ ਬਣਾਓ ਤਾਂ ਜੋ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਇਸਦਾ ਪ੍ਰਬੰਧ ਕੀਤਾ ਜਾ ਸਕੇ।

    ਸਰਜਰੀ ਤੋਂ ਬਾਅਦ ਕਮਿਊਨਿਟੀ ਸੇਵਾਵਾਂ ਜਾਂ ਪਰਿਵਾਰ ਅਤੇ ਦੋਸਤਾਂ ਤੋਂ ਸਹਾਇਤਾ

    ਜੇਕਰ ਤੁਹਾਨੂੰ ਵਧੀਕ ਸਹਾਇਤਾ ਦੀ ਲੋੜ ਹੈ ਤਾਂ ਤੁਹਾਡੀ ਸਿਹਤ-ਸੰਭਾਲ ਟੀਮ ਥੋੜ੍ਹੇ ਸਮੇਂ ਲਈ ਕਮਿਊਨਿਟੀ ਸੇਵਾਵਾਂ ਦਾ ਪ੍ਰਬੰਧ ਕਰ ਸਕਦੀ ਹੈ। ਇਸ ਵਿੱਚ ਇਨ੍ਹਾਂ ਲਈ ਸਹਾਇਤਾ ਕਰਨੀ ਸ਼ਾਮਿਲ ਹੋ ਸਕਦੀ ਹੈ:

    • ਨਿੱਜੀ ਦੇਖਭਾਲ (ਉਦਾਹਰਨ ਲਈ, ਸ਼ਾਵਰ ਲੈਣ/ਨਹਾਉਣ ਲਈ)
    • ਘਰੇਲੂ ਦੇਖਭਾਲ (ਉਦਾਹਰਨ ਲਈ, ਖ਼ਰੀਦਦਾਰੀ ਅਤੇ ਸਾਫ਼-ਸਫ਼ਾਈ)
    • ਕਮਿਊਨਿਟੀ ਨਰਸਿੰਗ ਜਾਂ ਸਹਾਇਕ ਸਿਹਤ (ਉਦਾਹਰਨ ਲਈ, ਫਿਜ਼ੀਓਥੈਰੇਪੀ)।

    ਕਦੇ-ਕਦਾਈਂ ਕਮਿਊਨਿਟੀ ਦੇਖਭਾਲ ਦਾ ਪ੍ਰਬੰਧ ਕਰਨਾ ਅਤੇ ਤੁਹਾਨੂੰ ਕੀ ਚਾਹੀਦਾ ਹੈ, ਇਹ ਬਾਰੇ ਜਾਣਨਾ ਬਹੁਤ ਜ਼ਿਆਦਾ ਭਾਰੀ ਮਹਿਸੂਸ ਹੋ ਸਕਦਾ ਹੈ। ਜੇਕਰ ਤੁਹਾਨੂੰ ਮੱਦਦ ਦੀ ਲੋੜ ਹੈ, ਤਾਂ ਕੋਈ ਸੋਸ਼ਲ ਵਰਕਰ, ਸੰਪਰਕ ਅਧਿਕਾਰੀ ਜਾਂ ਅਜਿਹਾ ਕੋਈ ਹੋਰ ਟੀਮ ਮੈਂਬਰ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਮੱਦਦ ਕਰਨ ਦੇ ਯੋਗ ਹੋਵੇਗਾ।

    ਜੇਕਰ ਤੁਹਾਡੀ ਦਿਨ ਦੀ ਸਰਜਰੀ ਹੈ, ਤਾਂ ਤੁਹਾਨੂੰ ਪਹਿਲੀ ਰਾਤ ਤੁਹਾਡੀ ਨਿਗਰਾਨੀ ਕਰਨ ਅਤੇ ਤੁਹਾਡੀ ਦੇਖਭਾਲ ਕਰਨ ਲਈ ਇੱਕ ਸਹਾਇਕ ਵਿਅਕਤੀ ਜਾਂ ਦੇਖਭਾਲ ਕਰਨ ਵਾਲੇ ਦੀ ਲੋੜ ਹੋਵੇਗੀ। ਜੇਕਰ ਤੁਹਾਡੇ ਕੋਲ ਤੁਹਾਡੇ ਨਾਲ ਰਹਿਣ ਲਈ ਕੋਈ ਸਹਾਇਕ ਵਿਅਕਤੀ ਨਹੀਂ ਹੈ, ਤਾਂ ਤੁਹਾਡੇ ਲਈ ਉਪਲਬਧ ਤਰੀਕਿਆਂ ਬਾਰੇ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ।

    ਤੁਹਾਡੇ ਦੇਖਭਾਲਕਰਤਾ ਲਈ ਸਹਾਇਤਾ

    ਦੇਖਭਾਲਕਰਤਾ ਦੇ ਤੌਰ 'ਤੇ ਜੇਕਰ ਤੁਸੀਂ ਮਰੀਜ਼ ਬਾਰੇ ਚਿੰਤਤ ਹੋ, ਤਾਂ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ। ਇਸ ਸਰੋਤ ਪੰਨੇ 'ਤੇ, ਦੇਖਭਾਲਕਰਤਾ ਲਈ ਸਰੋਤ ਵੇਖੋ।

    ਦੇਖਭਾਲ ਕਰਨ ਵਾਲਿਆਂ ਲਈ ਸਹਾਇਤਾ ਬਾਰੇ ਹੋਰ ਜਾਣਕਾਰੀ ਲਈ, Better Health Channel (ਬੈੱਟਰ ਹੈਲਥ ਚੈਨਲ) 'ਤੇ ਦੇਖਭਾਲ ਸੇਵਾਵਾਂ ਅਤੇ ਸਹਾਇਤਾ ਦੇਖੋ।

    ਮੇਰੇ ਹਸਪਤਾਲ ਵਿੱਚੋਂ ਛੁੱਟੀ ਮਿਲਣ ਦੇ ਕੀ ਵਿਕਲਪ ਹਨ?

    ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ ਕਿ ਤੁਹਾਡੇ ਹਸਪਤਾਲ ਦੁਆਰਾ ਛੁੱਟੀ ਦਿੱਤੇ ਜਾਣ ਦੇ ਕੀ ਵਿਕਲਪ ਦਿੱਤੇ ਜਾਂਦੇ ਹਨ ਅਤੇ ਤੁਹਾਡੇ ਲਈ ਕੀ ਸੁਰੱਖਿਅਤ ਹੋਵੇਗਾ।

    ਸਿਹਤਯਾਬੀ ਅਤੇ ਠੀਕ ਹੋਣਾ ਹਸਪਤਾਲ ਜਾਂ ਘਰ ਵਿੱਚ ਹੋ ਸਕਦਾ ਹੈ।

    ਸਰਜਰੀ ਰੱਦ ਕਰਨਾ

    ਇੱਥੇ ਸਰਜਰੀ ਨੂੰ ਰੱਦ ਕਰਨ ਦੇ ਆਮ ਕਾਰਨ ਦਿੱਤੇ ਗਏ ਹਨ।

    ਹਸਪਤਾਲ ਨੇ ਮੇਰੀ ਸਰਜਰੀ ਨੂੰ ਰੱਦ ਕਰ ਦਿੱਤਾ ਹੈ

    ਆਮ ਕਾਰਨਾਂ ਵਿੱਚ ਸ਼ਾਮਿਲ ਹਨ:

    • ਐਮਰਜੈਂਸੀ ਸਰਜਰੀ ਨੂੰ ਤੁਹਾਡੀ ਨਿਯਤ ਸਰਜਰੀ ਨਾਲੋਂ ਪਹਿਲ ਦਿੱਤੀ ਗਈ ਹੈ
    • ਹਸਪਤਾਲ ਵਿੱਚ ਬੈੱਡਾਂ ਦੀ ਘਾਟ ਹੈ
    • ਉਹ ਸਰਜਨ ਹੁਣ ਉਪਲਬਧ ਨਹੀਂ ਹੈ।

    ਹਸਪਤਾਲ ਫ਼ੋਨ ਕਰੇਗਾ ਅਤੇ ਦੱਸੇਗਾ ਕਿ ਕੀ ਤੁਹਾਡੀ ਸਰਜਰੀ ਰੱਦ ਹੋ ਗਈ ਹੈ।

    ਮੇਰੇ ਹਾਲਾਤ ਬਦਲ ਗਏ ਹਨ

    ਜੇ ਤੁਸੀਂ ਆਪਣੀ ਸਰਜਰੀ ਤੋਂ ਪਹਿਲਾਂ ਦੇ ਦਿਨਾਂ ਵਿੱਚ, ਜਾਂ ਸਰਜਰੀ ਦੇ ਦਿਨ ਬਿਮਾਰ ਮਹਿਸੂਸ ਕਰਦੇ ਹੋ, ਤਾਂ ਉਹਨਾਂ ਨੂੰ ਦੱਸਣ ਲਈ ਹਸਪਤਾਲ ਜਾਂ ਆਪਣੇ ਸਰਜਨ ਨੂੰ ਫ਼ੋਨ ਕਰੋ।

    ਜਿੰਨੀ ਜਲਦੀ ਹੋ ਸਕੇ ਆਪਣੇ ਹਸਪਤਾਲ ਨਾਲ ਸੰਪਰਕ ਕਰੋ, ਜੇਕਰ:

    • ਤੁਸੀਂ ਕੋਈ ਸੰਪਰਕ ਵੇਰਵੇ, ਜਿਵੇਂ ਕਿ ਤੁਹਾਡਾ ਪਤਾ ਜਾਂ ਫ਼ੋਨ ਨੰਬਰ ਬਦਲਦੇ ਹੋ
    • ਤੁਸੀਂ ਕੰਮ ਜਾਂ ਪਰਿਵਾਰਕ ਵਚਨਬੱਧਤਾਵਾਂ ਦੇ ਕਾਰਨ ਹਾਜ਼ਰ ਹੋਣ ਵਿੱਚ ਅਸਮਰੱਥ ਹੋ
    • ਤੁਸੀਂ ਗਰਭਵਤੀ ਹੋ - Better Health Channel (ਬੈੱਟਰ ਹੈਲਥ ਚੈਨਲ) ਦਾ ਗਰਭ-ਅਵਸਥਾ ਪੰਨਾ ਦੇਖੋ।
    • ਤੁਸੀਂ ਕੋਈ ਨਵੀਂ ਡਾਕਟਰੀ ਸਮੱਸਿਆ ਜਾਂ ਦਵਾਈ ਸ਼ੁਰੂ ਕੀਤੀ ਹੈ- Better Health Channel (ਬੈੱਟਰ ਹੈਲਥ ਚੈਨਲ) ਦੇ ਇਲਾਜ ਅਤੇ ਦਵਾਈਆਂ ਦਾ ਪ੍ਰਬੰਧਨ ਕਰਨਾ ਪੰਨਾ ਦੇਖੋ।
    • ਤੁਹਾਡੇ ਕੋਲ ਸਰਜਰੀ ਤੋਂ ਬਾਅਦ ਤੁਹਾਡੇ ਕੋਲ ਰਹਿਣ ਲਈ ਹੁਣ ਕੋਈ ਸਹਾਇਕ ਵਿਅਕਤੀ ਜਾਂ ਦੇਖਭਾਲ ਕਰਨ ਵਾਲਾ ਨਹੀਂ ਹੈ
    • ਤੁਹਾਨੂੰ ਆਪਣੀ ਸਰਜਰੀ ਬਾਰੇ ਚਿੰਤਾਵਾਂ ਹਨ।

    ਗ਼ਲਤ ਤਰੀਕੇ ਨਾਲ ਖ਼ਾਲੀ ਪੇਟ ਰਹਿਣਾ

    ਜੇਕਰ ਖ਼ਾਲੀ ਪੇਟ ਰਹਿਣ ਦੀਆਂ ਪ੍ਰਕਿਰਿਆਵਾਂ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਜਾਂਦਾ ਹੈ ਤਾਂ ਸਰਜਰੀ ਨੂੰ ਰੱਦ ਕੀਤਾ ਜਾ ਸਕਦਾ ਹੈ।

    ਯਕੀਨੀ ਬਣਾਓ ਕਿ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਕਦੋਂ ਖਾਣਾ-ਪੀਣਾ ਬੰਦ ਕਰਨ ਦੀ ਲੋੜ ਹੈ ਅਤੇ ਤੁਸੀਂ ਆਪਣੀ ਸਰਜਰੀ ਤੱਕ (24-48 ਘੰਟੇ ਪਹਿਲਾਂ) ਕੀ ਖਾ-ਪੀ ਸਕਦੇ ਹੋ।

    ਦਵਾਈਆਂ

    ਜੇਕਰ ਤੁਹਾਡੀ ਸਰਜਰੀ ਤੋਂ ਪਹਿਲਾਂ ਖ਼ੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਨੂੰ ਸਹੀ ਸਮੇਂ 'ਤੇ ਬੰਦ ਨਹੀਂ ਕੀਤਾ ਜਾਂਦਾ ਹੈ ਤਾਂ ਸਰਜਰੀ ਰੱਦ ਕੀਤੀ ਜਾ ਸਕਦੀ ਹੈ।

    ਆਪਣੀ ਸਿਹਤ-ਸੰਭਾਲ ਟੀਮ ਨੂੰ ਇਹ ਪੁੱਛਣਾ ਮਹੱਤਵਪੂਰਨ ਹੈ ਕਿ ਤੁਹਾਨੂੰ ਦਵਾਈਆਂ ਕਦੋਂ ਬੰਦ ਕਰਨ ਦੀ ਲੋੜ ਪੈ ਸਕਦੀ ਹੈ ਅਤੇ ਇਸ ਨੂੰ ਪ੍ਰਿੰਟ ਕਰਨ ਯੋਗ ਦਵਾਈਆਂ ਦੇ ਰਿਕਾਰਡ ਸਰੋਤਾਂ 'ਤੇ ਲਿਖੋ।

    ਮੈਨੂੰ ਮੇਰੀ ਸਰਜਰੀ ਹੋਣ ਦੀ ਤਾਰੀਖ਼ ਦਿੱਤੀ ਗਈ ਹੈ

    ਜੇਕਰ ਤੁਹਾਨੂੰ ਤੁਹਾਡੀ ਸਰਜਰੀ ਹੋਣ ਦੀ ਤਾਰੀਖ਼ ਜਾਂ ਤੁਹਾਡੇ ਹਾਲਾਤ ਬਦਲਣ ਬਾਰੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਕਿਰਪਾ ਕਰਕੇ ਜਿੰਨੀ ਜਲਦੀ ਹੋ ਸਕੇ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ।

    ਆਪਣੀ ਸਰਜਰੀ ਤੋਂ ਬਾਅਦ ਜਨਰਲ ਪ੍ਰੈਕਟੀਸ਼ਨਰ (GP) ਨਾਲ ਇੱਕ ਲੰਬੀ ਮੁਲਾਕਾਤ ਬੁੱਕ ਕਰੋ।

    ਜਦੋਂ ਤੁਸੀਂ ਸਰਜਰੀ ਹੋਣ ਦੀ ਤਾਰੀਖ਼ ਪ੍ਰਾਪਤ ਕਰਦੇ ਹੋ ਤਾਂ ਆਪਣੀ ਸਿਹਤ-ਸੰਭਾਲ ਟੀਮ ਨੂੰ ਇਹ ਪੁੱਛਣਾ ਮਹੱਤਵਪੂਰਨ ਹੁੰਦਾ ਹੈ ਕਿ ਕੀ ਤੁਹਾਨੂੰ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ GP ਨਾਲ ਮੁਲਾਕਾਤ ਕਰਨ ਦੀ ਲੋੜ ਪਵੇਗੀ। ਜੇਕਰ ਤੁਹਾਨੂੰ ਮੁਲਾਕਾਤ ਬੁੱਕ ਕਰਨ ਦੀ ਲੋੜ ਹੈ, ਤਾਂ ਤੁਸੀਂ ਘਰ ਵਾਪਸ ਆਉਣ ਵਾਲੇ ਹਫ਼ਤੇ ਲਈ ਇੱਕ ਲੰਬੀ ਮੁਲਾਕਾਤ ਬੁੱਕ ਕਰੋ।

    ਮੈਂ ਹਸਪਤਾਲ ਕਿਵੇਂ ਪਹੁੰਚਾਂਗਾ?

    ਆਪਣੇ ਹਸਪਤਾਲ ਨੂੰ ਕਾਰ ਪਾਰਕਿੰਗ ਅਤੇ ਪਿਕ-ਅੱਪ ਜ਼ੋਨਾਂ ਬਾਰੇ ਪੁੱਛੋ ਤਾਂ ਜੋ ਤੁਸੀਂ ਅਤੇ ਤੁਹਾਡੇ ਸਹਾਇਕ ਵਿਅਕਤੀ ਨੂੰ ਸਮੇਂ ਤੋਂ ਪਹਿਲਾਂ ਪਤਾ ਲੱਗ ਜਾਵੇ ਕਿ ਕਿੱਥੇ ਜਾਣਾ ਹੈ।

    ਜੇ ਤੁਹਾਨੂੰ ਆਵਾਜਾਈ ਦਾ ਪ੍ਰਬੰਧ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਆਪਣੀ ਸਿਹਤ-ਸੰਭਾਲ ਟੀਮ ਨਾਲ ਇਸ ਬਾਰੇ ਗੱਲ ਕਰੋ।

    ਸਰਜਰੀ ਤੋਂ ਹਫ਼ਤਾ ਪਹਿਲਾਂ

    ਦਵਾਈਆਂ ਨੂੰ ਰੋਕਣਾ

    ਤੁਹਾਨੂੰ ਆਪਣੀ ਸਰਜਰੀ ਤੋਂ ਪਹਿਲਾਂ ਕੁੱਝ ਦਵਾਈਆਂ ਬੰਦ ਕਰਨ ਦੀ ਲੋੜ ਪੈ ਸਕਦੀ ਹੈ, ਉਦਾਹਰਨ ਵਜੋਂ, ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ। ਇਹ ਜ਼ਰੂਰੀ ਹੈ ਕਿ ਤੁਸੀਂ ਸਮਝੋ ਕਿ ਇਹ ਦਵਾਈਆਂ ਕੀ ਹੋ ਸਕਦੀਆਂ ਹਨ ਅਤੇ ਇਸ ਬਾਰੇ ਤੁਹਾਡੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰਨੀ ਚਾਹੀਦੀ ਹੈ। ਤੁਸੀਂ ਇਸ ਜਾਣਕਾਰੀ ਨੂੰ ਲਿਖਣ ਲਈ ਪ੍ਰਿੰਟ ਕਰਨ ਯੋਗ ਦਵਾਈ ਰਿਕਾਰਡ ਸਰੋਤ ਦੀ ਵਰਤੋਂ ਕਰ ਸਕਦੇ ਹੋ।

    ਆਪਣੇ ਨਾਲ ਕੀ ਲਿਆਉਣਾ ਹੈ?

    ਤੁਹਾਡੀ ਤਿਆਰ ਹੋਣ ਵਿੱਚ ਮੱਦਦ ਕਰਨ ਲਈ, 'ਮੈਨੂੰ ਆਪਣੀ ਸਰਜਰੀ ਦੀ ਤਾਰੀਖ਼ ਦੇ ਦਿੱਤੀ ਗਈ ਹੈ' ਚੈੱਕਲਿਸਟ ਦੇਖੋ ਜਿਸ ਵਿੱਚ ਹਸਪਤਾਲ ਵਿੱਚ ਕੀ ਲਿਆਉਣਾ ਹੈ ਅਤੇ ਕੀ ਘਰ ਛੱਡਣਾ ਹੈ, ਬਾਰੇ ਸਲਾਹ ਦਿੱਤੀ ਗਈ ਹੈ।

    3 ਦਿਨ ਪਹਿਲਾਂ

    ਜੇਕਰ ਤੁਸੀਂ ਆਪਣੀ ਸਰਜਰੀ ਤੋਂ 3 ਦਿਨ ਪਹਿਲਾਂ ਬਿਮਾਰ ਮਹਿਸੂਸ ਕਰ ਰਹੇ ਹੋ, ਤਾਂ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਹਸਪਤਾਲ ਨੂੰ ਦੱਸੋ, ਜੇਕਰ ਤੁਹਾਨੂੰ ਹੈ:

    ਇਹ ਯਕੀਨੀ ਬਣਾਓ ਕਿ ਤੁਹਾਨੂੰ ਪਹਿਲਾਂ ਹੀ ਹਸਪਤਾਲ ਦਾ ਫ਼ੋਨ ਨੰਬਰ ਪਤਾ ਹੈ, ਤਾਂ ਕਿ ਜੇਕਰ ਅਜਿਹਾ ਕੁੱਝ ਹੁੰਦਾ ਹੈ ਤਾਂ ਤੁਸੀਂ ਤਿਆਰ ਹੋਵੋ।

    ਸਰਜਰੀ ਤੋਂ 24 ਤੋਂ 48 ਘੰਟੇ ਪਹਿਲਾਂ

    ਖ਼ਾਲੀ ਪੇਟ ਰਹਿਣਾ

    ਖ਼ਾਲੀ ਪੇਟ ਰਹਿਣਾ ਦਾ ਮਤਲਬ ਹੈ ਆਪਣੀ ਸਰਜਰੀ ਤੋਂ ਪਹਿਲਾਂ ਖਾਣਾ-ਪੀਣਾ ਬੰਦ ਕਰਨਾ। ਜਨਰਲ ਐਨੇਸਥੀਸੀਆ ਲੈਣ ਵੇਲੇ ਖ਼ਾਲੀ ਪੇਟ ਰਹਿਣਾ ਮਹੱਤਵਪੂਰਨ ਹੈ ਕਿਉਂਕਿ ਇਹ ਤੁਹਾਨੂੰ ਆਪਣੀ ਸਰਜਰੀ ਦੌਰਾਨ ਸੁਰੱਖਿਅਤ ਰੱਖਦਾ ਹੈ।

    ਤੁਹਾਡੀ ਸਿਹਤ-ਸੰਭਾਲ ਟੀਮ ਤੁਹਾਨੂੰ ਸਪੱਸ਼ਟ ਹਿਦਾਇਤਾਂ ਪ੍ਰਦਾਨ ਕਰੇਗੀ ਕਿ ਖਾਣਾ-ਪੀਣਾ ਕਦੋਂ ਬੰਦ ਕਰਨਾ ਹੈ।

    ਤੁਹਾਡੀ ਸਰਜਰੀ ਦੇ ਸਮੇਂ ਦੇ ਆਧਾਰ 'ਤੇ ਤੁਹਾਡੇ ਦੁਆਰਾ ਖ਼ਾਲੀ ਪੇਟ ਰਹਿਣ ਦਾ ਸਮਾਂ ਵੱਖਰਾ ਹੋ ਸਕਦਾ ਹੈ। ਜੇਕਰ ਗ਼ਲਤ ਢੰਗ ਨਾਲ ਖ਼ਾਲੀ ਪੇਟ ਰਿਹਾ ਜਾਂਦਾ ਹੈ, ਤਾਂ ਇਹ ਤੁਹਾਡੀ ਸਰਜਰੀ ਵਿੱਚ ਦੇਰੀ ਕਰ ਸਕਦਾ ਹੈ ਕਿਉਂਕਿ ਇਹ ਤੁਹਾਡੀ ਸਰਜਰੀ ਵਿੱਚ ਪੇਚੀਦਗੀਆਂ ਆਉਣ ਦੇ ਜ਼ੋਖਮ ਨੂੰ ਵਧਾਉਂਦਾ ਹੈ। ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਪੱਕਾ ਪਤਾ ਨਹੀਂ ਹੈ ਤਾਂ ਇਸ ਬਾਰੇ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ।

    ਤੁਸੀਂ 'ਮੈਨੂੰ ਆਪਣੀ ਸਰਜਰੀ ਦੀ ਤਾਰੀਖ਼ ਦੇ ਦਿੱਤੀ ਗਈ ਹੈ' ਚੈੱਕਲਿਸਟ 'ਤੇ ਆਪਣੀਆਂ ਖ਼ਾਲੀ ਪੇਟ ਰਹਿਣ ਦੀਆਂ ਹਿਦਾਇਤਾਂ ਲਿਖ ਸਕਦੇ ਹੋ।

    ਮੇਰੀ ਸਰਜਰੀ ਦਾ ਦਿਨ

    ਸਰਜਰੀ ਵਾਲੇ ਦਿਨ ਘਬਰਾਹਟ ਮਹਿਸੂਸ ਕਰਨਾ ਆਮ ਗੱਲ ਹੈ। ਇਹ ਪੰਨਾ ਤੁਹਾਨੂੰ ਦੱਸੇਗਾ ਕਿ ਤੁਸੀਂ ਹਸਪਤਾਲ ਪਹੁੰਚਣ ਤੋਂ ਲੈ ਕੇ ਸਰਜਰੀ ਹੋਣ ਤੋਂ ਬਾਅਦ ਕੀ ਉਮੀਦ ਕਰਨੀ ਹੈ।

    ਹਸਪਤਾਲ ਪਹੁੰਚਣਾ

    ਜਦੋਂ ਤੁਸੀਂ ਹਸਪਤਾਲ ਪਹੁੰਚਦੇ ਹੋ ਤਾਂ ਤੁਸੀਂ ਦਾਖ਼ਲਾ ਡੈਸਕ 'ਤੇ ਜਾਓਗੇ ਅਤੇ ਕੁੱਝ ਕਾਗਜ਼ੀ ਕਾਰਵਾਈ ਪੂਰੀ ਕਰੋਗੇ।

    ਜਦੋਂ ਇਹ ਸਫ਼ਲਤਾਪੂਰਵਕ ਪੂਰਾ ਹੋ ਜਾਵੇਗਾ, ਤਾਂ ਉਹ ਤੁਹਾਨੂੰ ਹਸਪਤਾਲ ਵਿੱਚ ਦਾਖ਼ਲ ਕਰਨਗੇ।

    ਇੱਕ ਨਰਸ ਦੁਆਰਾ ਦਾਖ਼ਲ ਕੀਤਾ ਜਾਣਾ

    ਹਸਪਤਾਲ ਵਿੱਚ ਦਾਖ਼ਲ ਹੋਣ ਦਾ ਅਗਲਾ ਪੜਾਅ ਆਮ ਤੌਰ 'ਤੇ ਇੱਕ ਨਰਸ ਨੂੰ ਦੇਖਣਾ ਹੁੰਦਾ ਹੈ।

    ਉਹ ਤੁਹਾਨੂੰ ਇਸ ਬਾਰੇ ਕੁੱਝ ਸਵਾਲ ਪੁੱਛਣਗੇ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਅਤੇ ਤੁਸੀਂ ਪਿਛਲੀ ਵਾਰ ਕਦੋਂ ਕੁੱਝ ਖਾਧਾ-ਪੀਤਾ ਸੀ।

    ਉਹ ਕੁੱਝ ਮਾਪ ਲੈਣਗੇ ਜਿਵੇਂ ਕਿ:

    • ਬਲੱਡ ਪ੍ਰੈਸ਼ਰ
    • ਤਾਪਮਾਨ
    • ਭਾਰ।

    ਇਹ ਤੁਹਾਡੀ ਸਿਹਤ-ਸੰਭਾਲ ਟੀਮ ਨੂੰ ਤੁਹਾਡੇ ਕੋਈ ਵੀ ਸਵਾਲ ਪੁੱਛਣ ਦਾ ਵੀ ਚੰਗਾ ਸਮਾਂ ਹੈ।

    ਸਰਜਰੀ ਲਈ ਕੱਪੜੇ ਬਦਲਣਾ

    ਜਦੋਂ ਤੁਹਾਨੂੰ ਨਰਸ ਦੁਆਰਾ ਦਾਖ਼ਲ ਕਰ ਲਿਆ ਜਾਂਦਾ ਹੈ, ਤਾਂ ਉਹ ਤੁਹਾਨੂੰ ਸਰਜਰੀ ਦੇ ਦੌਰਾਨ ਪਹਿਨਣ ਲਈ ਇੱਕ ਹਸਪਤਾਲ ਦਾ ਗਾਊਨ, ਅੰਡਰਵੀਅਰ ਅਤੇ ਇੱਕ ਟੋਪੀ ਦੇਣਗੇ।

    ਜਦੋਂ ਤੱਕ ਤੁਸੀਂ ਸਰਜਰੀ ਵਿੱਚ ਹੋਵੋਗੇ ਤਾਂ ਉਦੋਂ ਤੱਕ ਤੁਹਾਡਾ ਸਮਾਨ ਸਿਹਤ-ਸੰਭਾਲ ਟੀਮ ਨੂੰ ਦੇ ਦਿੱਤਾ ਜਾਵੇਗਾ।

    ਸਰਜੀਕਲ ਟੀਮ ਵੱਲੋਂ ਸਮੀਖਿਆ

    ਤੁਹਾਡੀ ਸਰਜਰੀ ਤੋਂ ਠੀਕ ਪਹਿਲਾਂ ਤੁਹਾਨੂੰ ਤੁਹਾਡੇ ਸਰਜਨ ਦੁਆਰਾ ਦੇਖਿਆ ਜਾ ਸਕਦਾ ਹੈ।

    ਉਹ ਸਰਜਰੀ ਲਈ ਤੁਹਾਡੀ ਯੋਜਨਾ 'ਤੇ ਚਰਚਾ ਕਰਨਗੇ ਅਤੇ ਤੁਹਾਡੀ ਸਰਜਰੀ ਕਰਨ ਲਈ ਤੁਹਾਡੀ ਸਹਿਮਤੀ ਦੀ ਪੁਸ਼ਟੀ ਕਰਨਗੇ।

    ਐਨੇਸਥੀਸੀਆ ਦੀ ਸਮੀਖਿਆ

    ਜਦੋਂ ਤੁਸੀਂ ਆਪਣੀ ਸਰਜਰੀ ਕਰਨ ਵਾਲੀ ਟੀਮ ਨੂੰ ਦੇਖਦੇ ਹੋ ਤਾਂ ਉਦੋਂ ਤੁਸੀਂ ਆਪਣੇ ਐਨੇਸਥੀਸੀਆ ਮਾਹਰ ਨੂੰ ਵੀ ਦੇਖੋਗੇ।

    ਉਹ ਤੁਹਾਡਾ ਨਾਮ, ਤੁਹਾਡੀ ਜਨਮ ਦੀ ਮਿਤੀ, ਐਲਰਜੀ ਅਤੇ ਤੁਹਾਡੀ ਕਿਹੜੀ ਸਰਜਰੀ ਹੋ ਰਹੀ ਹੈ, ਬਾਰੇ ਪੁੱਛਣਗੇ।

    ਤੁਹਾਡੀ ਸਰਜਰੀ ਦੌਰਾਨ ਤੁਹਾਨੂੰ ਦਵਾਈ ਦੇਣ ਲਈ, ਤੁਹਾਡੀ ਬਾਂਹ ਵਿੱਚ ਇੱਕ ਸੂਈ ਲਗਾਈ ਜਾ ਸਕਦੀ ਹੈ।

    ਜੇਕਰ ਤੁਹਾਡੇ ਕੋਲ ਐਨੇਸਥੀਸੀਆ ਮਾਹਰ ਲਈ ਕੋਈ ਸਵਾਲ ਹਨ, ਤਾਂ ਤੁਸੀਂ ਇਸ ਸਮੀਖਿਆ ਦੇ ਦੌਰਾਨ ਉਹਨਾਂ ਨੂੰ ਉਹ ਸਵਾਲ ਪੁੱਛ ਸਕਦੇ ਹੋ।

    ਆਪਰੇਸ਼ਨ ਥੀਏਟਰ ਵਿੱਚ ਜਾਣਾ

    ਸਿਹਤ-ਸੰਭਾਲ ਟੀਮ ਦੁਆਰਾ ਤੁਹਾਡੀ ਸਮੀਖਿਆ ਕੀਤੇ ਜਾਣ ਤੋਂ ਬਾਅਦ, ਤੁਹਾਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਜਾਵੇਗਾ। ਤੁਸੀਂ ਆਪਰੇਸ਼ਨ ਥੀਏਟਰ ਵਿੱਚ ਇੱਕ ਬਿਸਤਰੇ, ਟਰਾਲੀ 'ਤੇ ਲੇਟੇ ਹੋਏ ਜਾਂ ਪੈਦਲ ਚੱਲਕੇ ਜਾ ਸਕਦੇ ਹੋ।

    ਡਾਕਟਰ ਹਸਪਤਾਲ ਦੇ ਟਰੌਮਾ ਰੂਮ ਵਿੱਚ IV ਡ੍ਰਿਪ ਤਿਆਰ ਕਰ ਰਿਹਾ ਹੈ - ਸਰਜਰੀ ਟੇਬਲ ਤੋਂ ਦ੍ਰਿਸ਼ - ਸਟਾਕ ਤਸਵੀਰਾਂ, ਰੋਇਲਟੀ-ਮੁਕਤ ਫ਼ੋਟੋਆਂ ਅਤੇ ਚਿੱਤਰ

    ਜੇਕਰ ਥੀਏਟਰ ਵਿੱਚ ਬਹੁਤ ਸਾਰੇ ਲੋਕ ਹਨ ਤਾਂ ਘਬਰਾਓ ਨਾ, ਉਹ ਸਰਜਨ ਦੀ ਮੱਦਦ ਕਰਨ ਲਈ ਉੱਥੇ ਮੌਜੂਦ ਹਨ। ਉੱਥੇ ਚਮਕਦਾਰ ਲਾਈਟਾਂ ਅਤੇ ਉਪਕਰਨ ਵੀ ਹੋ ਸਕਦੇ ਹਨ ਜੋ ਸਰਜਨ ਨੂੰ ਸਰਜਰੀ ਕਰਨ ਲਈ ਲੋੜੀਂਦੇ ਹੁੰਦੇ ਹਨ।

    ਬੇਹੋਸ਼ ਕਰਨ ਵਾਲੀ ਦਵਾਈ (ਐਨੇਸਥੀਸੀਆ) ਲੈਣਾ

    ਤੁਹਾਡਾ ਐਨੇਸਥੀਸੀਆ ਮਾਹਰ ਡਾਕਟਰ ਤੁਹਾਨੂੰ ਬੇਹੋਸ਼ ਕਰਨ ਲਈ ਦਵਾਈ ਦੇਵੇਗਾ (ਜੋ ਤੁਹਾਨੂੰ ਸੁੱਤਾ ਮਹਿਸੂਸ ਕਰਵਾਏਗੀ) ਅਤੇ/ਜਾਂ ਤੁਹਾਡੀ ਸਰਜਰੀ ਹੋਣ ਵਾਲੇ ਹਿੱਸੇ ਨੂੰ ਸੁੰਨ (ਨਰਵ ਬਲਾਕ) ਕਰ ਦੇਵੇਗੀ।

    ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸੁਰੱਖਿਅਤ ਹੋ, ਉਹ ਤੁਹਾਡੀ ਸਰਜਰੀ ਦੌਰਾਨ ਤੁਹਾਡੇ ਨਾਲ ਰਹਿਣਗੇ।

    ਸਿਹਤਯਾਬੀ ਖੇਤਰ

    ਇੱਕ ਵਾਰ ਜਦੋਂ ਤੁਹਾਡੀ ਸਰਜਰੀ ਪੂਰੀ ਹੋ ਜਾਂਦੀ ਹੈ, ਤਾਂ ਮਾਹਰ ਨਰਸਾਂ ਤੁਹਾਡੀ ਨਿਗਰਾਨੀ ਕਰਨਗੀਆਂ ਜਦੋਂ ਤੁਸੀਂ ਸਿਹਤਯਾਬੀ ਖੇਤਰ ਵਿੱਚ ਆਪਣੀ ਸਰਜਰੀ ਤੋਂ ਬਾਅਦ ਹੋਸ਼ ਵਿੱਚ ਆਉਣਾ ਸ਼ੁਰੂ ਕਰਦੇ ਹੋ।

    ਹਸਪਤਾਲ ਦੇ ਵਾਰਡ ਵਿੱਚ ਮਰੀਜ਼ ਨੂੰ ਦੇਖ ਕੇ ਮੁਸਕਰਾਉਂਦਾ ਹੋਇਆ ਡਾਕਟਰ - ਹਸਪਤਾਲ ਵਿੱਚ ਸਿਹਤਯਾਬੀ ਰੂਮ, ਸਟਾਕ ਤਸਵੀਰਾਂ, ਰੋਇਲਟੀ-ਮੁਕਤ ਫ਼ੋਟੋਆਂ ਅਤੇ ਚਿੱਤਰ

    ਹਸਪਤਾਲ ਦੇ ਵਾਰਡ ਵਿੱਚ ਜਾਣਾ ਜਾਂ ਘਰ ਜਾਣ ਲਈ ਛੁੱਟੀ ਮਿਲਣਾ

    ਇੱਕ ਵਾਰ ਜਦੋਂ ਸਿਹਤ-ਸੰਭਾਲ ਟੀਮ ਖੁਸ਼ ਹੋ ਜਾਂਦੀ ਹੈ ਕਿ ਤੁਸੀਂ ਐਨੇਸਥੀਸੀਆ ਤੋਂ ਠੀਕ ਹੋ ਗਏ ਹੋ, ਤਾਂ ਤੁਸੀਂ ਰਿਕਵਰੀ ਖੇਤਰ ਤੋਂ ਬਾਹਰ ਚਲੇ ਜਾਓਗੇ।

    ਜੇਕਰ ਤੁਹਾਨੂੰ ਹਸਪਤਾਲ ਵਿੱਚ ਹੋਰ ਸਮਾਂ ਰੱਖੇ ਜਾਣ ਦੀ ਲੋੜ ਹੈ, ਤਾਂ ਤੁਸੀਂ ਦਾਖ਼ਲ ਮਰੀਜ਼ਾਂ ਵਾਲੇ ਵਾਰਡ ਵਿੱਚ ਭੇਜ ਦਿੱਤੇ ਜਾਓਗੇ। ਤੁਹਾਡੀ ਸਿਹਤ-ਸੰਭਾਲ ਟੀਮ ਤੁਹਾਨੂੰ ਬਿਸਤਰੇ ਤੋਂ ਉੱਠ ਕੇ ਤੁਰਨ-ਫਿਰਨ ਲਈ ਕਹੇਗੀ ਤਾਂ ਕਿ ਤੁਸੀਂ ਜਲਦੀ ਘਰ ਜਾ ਸਕੋ।

    ਜੇ ਤੁਸੀਂ ਦਿਨ ਦੀ ਸਰਜਰੀ ਕਰਵਾ ਰਹੇ ਹੋ, ਤਾਂ ਤੁਹਾਡਾ ਸਹਾਇਕ ਵਿਅਕਤੀ ਤੁਹਾਨੂੰ ਗੱਡੀ ਵਿੱਚ ਬਿਠਾ ਕੇ ਘਰ ਲੈ ਜਾਵੇਗਾ। ਸਰਜਰੀ ਤੋਂ ਬਾਅਦ ਘੱਟੋ-ਘੱਟ 24 ਘੰਟਿਆਂ ਲਈ ਗੱਡੀ ਨਾ ਚਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

    ਮੇਰੀ ਸਰਜਰੀ ਹੋਣ ਤੋਂ ਬਾਅਦ

    ਹਸਪਤਾਲ ਵਿੱਚ ਮੇਰੀ ਸਿਹਤਯਾਬੀ

    ਸਰਜਰੀ ਦੇ ਦਿਨ, ਜਾਂ ਉਸ ਤੋਂ ਅਗਲੇ ਦਿਨ, ਤੁਹਾਡੀ ਸਿਹਤ-ਸੰਭਾਲ ਟੀਮ ਤੁਹਾਨੂੰ ਤੇਜ਼ੀ ਨਾਲ ਠੀਕ ਹੋਣ ਵਿੱਚ ਮੱਦਦ ਕਰਨ ਲਈ ਕੁੱਝ ਕੰਮਾਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰ ਸਕਦੀ ਹੈ। ਇਨ੍ਹਾਂ ਕੰਮਾਂ ਵਿੱਚ ਇਹ ਸ਼ਾਮਿਲ ਹੋ ਸਕਦੇ ਹਨ:

    • ਜਿਵੇਂ ਹੀ ਅਜਿਹਾ ਕਰਨਾ ਸੁਰੱਖਿਅਤ ਹੁੰਦਾ ਹੈ ਖੜ੍ਹੇ ਹੋਣਾ ਅਤੇ ਤੁਰਨਾ-ਫਿਰਨਾ (ਜਲਦੀ ਗਤੀਸ਼ੀਲਤਾ)
    • ਸਭ ਭੋਜਨ ਬਿਸਤਰੇ ਤੋਂ ਬਾਹਰ ਬੈਠ ਕੇ ਅਤੇ ਸਿੱਧੇ ਬੈਠ ਕੇ ਖਾਣਾ
    • ਗਹਿਰਾ ਸਾਹ ਲੈਣ ਅਤੇ ਖੰਘਣ ਵਾਲੀਆਂ ਕਸਰਤਾਂ ਕਰਨਾ
    • ਨਹਾਉਣਾ ਅਤੇ ਆਪਣੇ ਕੱਪੜੇ ਪਹਿਨਣਾ
    • ਖਾਣਾ ਅਤੇ ਪੀਣਾ
    • ਨਿਗਰਾਨੀ ਕਰਨਾ ਕਿ ਤੁਸੀਂ ਕਿੰਨੀ ਵਾਰ ਟਾਇਲਟ ਜਾ ਰਹੇ ਹੋ
    • ਤੁਹਾਨੂੰ ਕਰਨ ਲਈ ਕਸਰਤਾਂ ਪ੍ਰਦਾਨ ਕਰਨਾ।

    ਤੁਹਾਡੀ ਸਿਹਤਯਾਬੀ ਦੀ ਨਿਗਰਾਨੀ ਕਰਨਾ

    ਹਸਪਤਾਲ ਵਿੱਚ ਤੁਹਾਡੀ ਰਿਹਾਇਸ਼ ਦੇ ਦੌਰਾਨ, ਤੁਹਾਡਾ ਬਲੱਡ ਪ੍ਰੈਸ਼ਰ, ਆਕਸੀਜਨ ਸੰਪੂਰਤੀ ਪੱਧਰ (ਤੁਹਾਡੇ ਖ਼ੂਨ ਵਿੱਚ ਆਕਸੀਜਨ ਦੀ ਮਾਤਰਾ), ਤਾਪਮਾਨ, ਦਿਲ ਦੀ ਧੜਕਣ ਅਤੇ ਦਰਦ ਦੀ ਨਿਗਰਾਨੀ ਕੀਤੀ ਜਾਵੇਗੀ। ਇਨ੍ਹਾਂ ਨੂੰ ਤੁਹਾਡੇ ਮਹੱਤਵਪੂਰਨ ਸੰਕੇਤ ਕਿਹਾ ਜਾਂਦਾ ਹੈ।

    ਸਿਹਤ-ਸੰਭਾਲ ਟੀਮ ਤੁਹਾਡੇ ਜ਼ਖ਼ਮ ਦੀ ਜਾਂਚ ਕਰੇਗੀ ਅਤੇ ਪੁੱਛੇਗੀ ਕਿ ਕੀ ਤੁਸੀਂ ਆਪਣਾ ਬਲੈਡਰ ਜਾਂ ਪੇਟ ਸਾਫ਼ ਕੀਤਾ ਹੈ (ਪਿਸ਼ਾਬ ਜਾਂ ਮਲ-ਤਿਆਗ ਕੀਤਾ ਹੈ)। ਉਹ ਤੁਹਾਡੀ ਸੋਚਣ ਸ਼ਕਤੀ ਅਤੇ ਯਾਦਦਾਸ਼ਤ ਬਾਰੇ ਵੀ ਪੁੱਛ ਸਕਦੇ ਹਨ। ਇਹ ਮੁੱਖ ਕਾਰਕ ਹਨ ਜੋ ਤੁਹਾਡੇ ਛੁੱਟੀ ਮਿਲਣ ਤੋਂ ਬਾਅਦ ਘਰ ਆਉਣ (ਡਿਸਚਾਰਜ ਹੋਮ) ਨੂੰ ਪ੍ਰਭਾਵਿਤ ਕਰ ਸਕਦੇ ਹਨ।

    ਖਾਣਾ-ਪੀਣਾ

    ਤੁਹਾਡੀ ਸਰਜਰੀ ਹੋਣ ਤੋਂ ਤੁਰੰਤ ਬਾਅਦ ਤੁਸੀਂ ਖਾਣ-ਪੀਣ ਦੇ ਯੋਗ ਹੋਵੋਗੇ (ਜਦੋਂ ਤੱਕ ਤੁਹਾਡੀ ਸਿਹਤ-ਸੰਭਾਲ ਟੀਮ ਨੇ ਅਜਿਹਾ ਨਾ ਕਰਨ ਦੀ ਸਲਾਹ ਨਹੀਂ ਦਿੱਤੀ ਹੈ)।

    ਦਰਦ

    ਸਰਜਰੀ ਤੋਂ ਬਾਅਦ ਦਰਦ ਹੋ ਸਕਦਾ ਹੈ। ਤੁਹਾਡੀ ਸਰਜਰੀ ਦੀ ਕਿਸਮ, ਨਾਲ ਹੀ ਸਰਜਰੀ ਤੋਂ ਪਹਿਲਾਂ ਤੁਹਾਡੀ ਤਿਆਰੀ, ਤੁਹਾਡੇ ਦਰਦ ਦੇ ਪੱਧਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਤੁਹਾਡੀ ਸਿਹਤ-ਸੰਭਾਲ ਟੀਮ ਉੱਥੇ ਮੌਜੂਦ ਹੈ ਤਾਂ ਜੋ ਉਹ ਤੁਹਾਨੂੰ ਮਹਿਸੂਸ ਹੋ ਰਹੇ ਕਿਸੇ ਵੀ ਦਰਦ ਦਾ ਇਲਾਜ ਕਰ ਸਕੇ ਅਤੇ ਤੁਹਾਨੂੰ ਜਿੰਨਾ ਹੋ ਸਕੇ ਆਰਾਮਦਾਇਕ ਮਹਿਸੂਸ ਕਰਵਾਉਣ ਵਿੱਚ ਮਾਹਰ ਹੈ।

    ਤੁਹਾਨੂੰ ਹੋ ਰਹੇ ਦਰਦ ਦੇ ਪੱਧਰਾਂ ਬਾਰੇ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰਨੀ ਮਹੱਤਵਪੂਰਨ ਹੈ ਤਾਂ ਜੋ ਹਸਪਤਾਲ ਵਿੱਚ ਅਤੇ ਘਰ ਜਾਣ ਤੋਂ ਬਾਅਦ ਤੁਹਾਡੇ ਦਰਦ ਦਾ ਪ੍ਰਬੰਧਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਲੱਭਿਆ ਜਾ ਸਕੇ।

    ਤੁਹਾਨੂੰ ਇੱਕ ਤੋਂ 10 ਦੇ ਪੈਮਾਨੇ 'ਤੇ ਤੁਹਾਨੂੰ ਹੋ ਰਹੇ ਦਰਦ ਮੁਤਾਬਿਕ ਅੰਕ ਦੇਣ ਲਈ ਕਿਹਾ ਜਾ ਸਕਦਾ ਹੈ। ਹੇਠਾਂ ਦਿੱਤਾ ਚਿੱਤਰ ਇਸ ਗੱਲ ਦੀ ਇੱਕ ਉਦਾਹਰਨ ਹੈ ਕਿ ਇਸ ਪ੍ਰਕਿਰਿਆ ਵਿੱਚ ਮੱਦਦ ਕਰਨ ਲਈ ਤੁਹਾਨੂੰ ਕੀ ਦਿਖਾਇਆ ਜਾ ਸਕਦਾ ਹੈ।

    ਸਰਜਰੀ ਦੇ ਬਾਅਦ ਲਈ ਦਵਾਈਆਂ

    ਇਹ ਸਮਝਣ ਲਈ ਹਸਪਤਾਲ ਵਿੱਚ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ ਕਿ ਕੀ ਤੁਹਾਨੂੰ ਕੋਈ ਨਵੀਆਂ ਦਵਾਈਆਂ ਦਿੱਤੀਆਂ ਗਈਆਂ ਹਨ ਅਤੇ ਜੇ ਤੁਹਾਨੂੰ ਘਰ ਜਾਣ ਤੋਂ ਬਾਅਦ ਇਨ੍ਹਾਂ ਦਵਾਈਆਂ ਦੀ ਲੋੜ ਪਵੇਗੀ। ਉਦਾਹਰਨ ਲਈ, ਕੁੱਝ ਸਰਜਰੀਆਂ ਤੋਂ ਬਾਅਦ ਐਂਟੀ-ਕੋਆਗੂਲੈਂਟਸ (ਉਹ ਦਵਾਈ ਜੋ ਤੁਹਾਡੇ ਖ਼ੂਨ ਨੂੰ ਪਤਲਾ ਕਰਨ ਵਿੱਚ ਮੱਦਦ ਕਰਦੀ ਹੈ) ਦੀ ਲੋੜ ਪੈ ਸਕਦੀ ਹੈ। ਤੁਸੀਂ ਇਸ ਦਵਾਈ ਨੂੰ ਹਸਪਤਾਲ ਵਿੱਚ ਸ਼ੁਰੂ ਕਰ ਸਕਦੇ ਹੋ ਅਤੇ ਘਰ ਜਾਣ ਲਈ ਛੁੱਟੀ ਮਿਲਣ ਤੋਂ ਬਾਅਦ ਅਸਥਾਈ ਤੌਰ 'ਤੇ ਇਸ ਦਵਾਈ ਨੂੰ ਲੈਣਾ ਜਾਰੀ ਰੱਖਣ ਦੀ ਲੋੜ ਪੈ ਸਕਦੀ ਹੈ।

    ਮੈਂ ਬਿਮਾਰ ਮਹਿਸੂਸ ਕਰ ਰਿਹਾ/ਰਹੀ ਹਾਂ

    ਜਦੋਂ ਤੁਸੀਂ ਹਸਪਤਾਲ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਜਾਂ ਤੁਹਾਡੇ ਦੇਖਭਾਲ ਕਰਨ ਵਾਲੇ ਨੂੰ ਚਿੰਤਾਵਾਂ ਹੋ ਸਕਦੀਆਂ ਹਨ ਕਿ ਤੁਸੀਂ ਠੀਕ ਮਹਿਸੂਸ ਨਹੀਂ ਕਰ ਰਹੇ ਹੋ ਜਾਂ ਤੁਹਾਡੀ ਸਰਜਰੀ ਤੋਂ ਬਾਅਦ ਬੁਰਾ ਮਹਿਸੂਸ ਕਰ ਰਹੇ ਹੋ। ਜੇ ਤੁਸੀਂ ਆਪਣੇ ਆਪ ਵਿੱਚ, ਜਾਂ ਆਪਣੇ ਅਜ਼ੀਜ਼ ਦੀ ਸਿਹਤ ਵਿੱਚ ਤਬਦੀਲੀਆਂ ਦੇਖਦੇ ਹੋ, ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ।

    ਕੁੱਝ ਹਸਪਤਾਲਾਂ ਵਿੱਚ ਇੱਕ ਪ੍ਰੋਗਰਾਮ ਜਾਂ ਲੋਕ ਜਿਵੇਂ ਕਿ ਮਰੀਜ਼ ਸੰਪਰਕ ਅਧਿਕਾਰੀ (PLO) ਹੋ ਸਕਦੇ ਹਨ ਜਿਨ੍ਹਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ ਸਿਹਤ-ਸੰਭਾਲ ਟੀਮ ਕੋਲ ਆਪਣੀਆਂ ਚਿੰਤਾਵਾਂ ਉਠਾਈਆਂ ਹਨ ਅਤੇ ਤੁਸੀਂ ਅਜੇ ਵੀ ਚਿੰਤਤ ਮਹਿਸੂਸ ਕਰ ਰਹੇ ਹੋ ਤਾਂ ਉਹਨਾਂ ਨਾਲ ਸੰਪਰਕ ਕਰੋ।

    ਮੈਂ ਘਰ ਜਾਣ ਲਈ ਤਿਆਰ ਹਾਂ

    ਹਸਪਤਾਲ ਛੱਡਣ ਤੋਂ ਪਹਿਲਾਂ ਤੁਹਾਡੀ ਸਿਹਤ-ਸੰਭਾਲ ਟੀਮ ਤੁਹਾਡੇ ਨਾਲ ਕੁੱਝ ਚੀਜ਼ਾਂ ਦੀ ਜਾਂਚ ਕਰੇਗੀ। ਇਹ ਚੀਜ਼ਾਂ ਹੋ ਸਕਦੀਆਂ ਹਨ:

    • ਇਹ ਯਕੀਨੀ ਬਣਾਉਣਾ ਕਿ ਤੁਸੀਂ ਟਾਇਲਟ ਗਏ ਹੋ (ਪਿਸ਼ਾਬ ਜਾਂ ਮਲ-ਤਿਆਗ ਕੀਤਾ ਹੈ)
    • ਤੁਸੀਂ ਕਿੰਨਾ ਦੂਰ ਤੁਰ ਸਕਦੇ ਹੋ ਅਤੇ ਕੀ ਤੁਸੀਂ ਪੌੜੀਆਂ ਦੀ ਵਰਤੋਂ ਕਰ ਸਕਦੇ ਹੋ। ਅਜਿਹਾ ਇਹ ਪਤਾ ਕਰਨ ਲਈ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੇ ਘਰ ਵਿੱਚ ਤੁਰ-ਫਿਰ ਸਕਦੇ ਹੋ ਅਤੇ ਸੁਰੱਖਿਅਤ ਤਰੀਕੇ ਨਾਲ ਬੈਠ ਅਤੇ ਉੱਠ ਸਕਦੇ ਹੋ
    • ਇਹ ਯਕੀਨੀ ਬਣਾਉਣਾ ਕਿ ਤੁਹਾਨੂੰ ਘਰ ਲਈ ਲੋੜੀਂਦੇ ਉਪਕਰਨ ਹਨ
    • ਕੈਥੀਟਰ (ਪਿਸ਼ਾਬ ਵਾਲੀ ਥੈਲੀ) ਜਾਂ ਸੂਈਆਂ ਨੂੰ ਹਟਾਉਣਾ, ਜਦੋਂ ਤੱਕ ਤੁਹਾਨੂੰ ਘਰ ਵਿੱਚ ਉਹਨਾਂ ਦੀ ਲੋੜ ਨਾ ਹੋਵੇ
    • ਤੁਹਾਨੂੰ ਛੁੱਟੀ ਦਿੱਤੇ ਜਾਣ ਦੀ ਯੋਜਨਾ ਦਿੱਤੀ ਜਾਵੇਗੀ ਜੋ ਤੁਹਾਡੀ ਸਰਜਰੀ ਅਤੇ ਸਿਹਤਯਾਬੀ ਦੀ ਰੂਪਰੇਖਾ ਦੱਸਦੀ ਹੈ।

    ਇਹ ਯਕੀਨੀ ਬਣਾਉਣ ਲਈ 'ਮੈਂ ਘਰ ਜਾਣ ਲਈ ਤਿਆਰ ਹਾਂ' ਚੈੱਕਲਿਸਟ ਦੀ ਵਰਤੋਂ ਕਰੋ ਕਿ ਤੁਸੀਂ ਹਸਪਤਾਲ ਛੱਡਣ ਲਈ ਤਿਆਰ ਹੋ।

    ਸਰਜਰੀ ਦੇ ਬਾਅਦ ਲਈ ਦਵਾਈਆਂ

    ਹਸਪਤਾਲ ਛੱਡਣ ਤੋਂ ਪਹਿਲਾਂ, ਤੁਹਾਡੀ ਸਿਹਤ-ਸੰਭਾਲ ਟੀਮ ਦਾ ਇੱਕ ਮੈਂਬਰ, ਉਦਾਹਰਨ ਲਈ ਫਾਰਮਾਸਿਸਟ ਜਾਂ ਨਰਸ, ਤੁਹਾਡੇ ਨਾਲ ਤੁਹਾਡੀ ਦਵਾਈ ਯੋਜਨਾ ਬਾਰੇ ਚਰਚਾ ਕਰੇਗਾ। ਇਹ ਯੋਜਨਾ ਤੁਹਾਡੀਆਂ ਨਿਯਮਤ ਦਵਾਈਆਂ ਅਤੇ ਨਵੀਆਂ ਦਵਾਈਆਂ ਬਾਰੇ ਦੱਸੇਗੀ। ਇਹ ਤੁਹਾਡਾ ਦਵਾਈਆਂ ਨੂੰ ਰੋਕਣ, ਸ਼ੁਰੂ ਕਰਨ ਅਤੇ ਦੁਬਾਰਾ ਸ਼ੁਰੂ ਕਰਨ ਬਾਰੇ ਮਾਰਗਦਰਸ਼ਨ ਕਰੇਗਾ।

    ਤੁਸੀਂ ਹਸਪਤਾਲ ਵਿੱਚ ਨਵੀਆਂ ਦਵਾਈਆਂ ਲੈਣਾ ਸ਼ੁਰੂ ਕਰ ਸਕਦੇ ਹੋ ਅਤੇ ਤੁਹਾਨੂੰ ਘਰ ਜਾਣ ਲਈ ਛੁੱਟੀ ਮਿਲਣ ਤੋਂ ਬਾਅਦ ਅਸਥਾਈ ਤੌਰ 'ਤੇ ਇਹ ਦਵਾਈਆਂ ਨੂੰ ਲੈਣਾ ਜਾਰੀ ਰੱਖਣ ਦੀ ਲੋੜ ਹੋ ਸਕਦੀ ਹੈ। ਹਸਪਤਾਲ ਤੁਹਾਨੂੰ ਨਵੀਂਆਂ ਦਵਾਈਆਂ ਦੀ ਥੋੜ੍ਹੀ ਜਿਹੀ ਮਾਤਰਾ ਜਾਂ ਕਮਿਊਨਿਟੀ ਫਾਰਮੇਸੀ ਤੋਂ ਦਵਾਈ ਲੈਣ ਲਈ ਇੱਕ ਸਕ੍ਰਿਪਟ ਪ੍ਰਦਾਨ ਕਰ ਸਕਦਾ ਹੈ।

    ਕੋਈ ਵੀ ਨਵੀਂ ਦਵਾਈ ਦੇ ਖ਼ਤਮ ਹੋਣ ਤੋਂ ਪਹਿਲਾਂ, ਤੁਹਾਨੂੰ ਸਰਜਰੀ ਤੋਂ ਬਾਅਦ ਆਪਣੀ ਚੱਲ ਰਹੀ ਦਵਾਈ ਯੋਜਨਾ ਬਾਰੇ ਚਰਚਾ ਕਰਨ ਲਈ ਆਪਣੇ GP ਨੂੰ ਮਿਲਣ ਦੀ ਲੋੜ ਹੋਵੇਗੀ।

    ਨੋਟ: ਕੁੱਝ ਦਵਾਈਆਂ ਸ਼ਰਾਬ ਅਤੇ ਹੋਰ ਨਸ਼ਿਆਂ ਨਾਲ ਪ੍ਰਤਿਕਿਰਿਆ ਕਰ ਸਕਦੀਆਂ ਹਨ ਇਸ ਲਈ ਹਸਪਤਾਲ ਛੱਡਣ ਤੋਂ ਪਹਿਲਾਂ ਇਸ ਬਾਰੇ ਆਪਣੀ ਸਿਹਤ-ਸੰਭਾਲ ਟੀਮ ਨੂੰ ਪੁੱਛੋ। ਕੁੱਝ ਉਦਾਹਰਨਾਂ ਦਰਦ ਜਾਂ ਲਾਗ ਲਈ ਦਵਾਈਆਂ (ਐਂਟੀਬਾਇਓਟਿਕਸ) ਹਨ।

    ਜ਼ਖ਼ਮ ਦੀ ਦੇਖਭਾਲ

    ਇੱਕ ਵਾਰ ਜਦੋਂ ਤੁਸੀਂ ਘਰ ਜਾਣ ਲਈ ਤਿਆਰ ਹੁੰਦੇ ਹੋ, ਤਾਂ ਤੁਹਾਡੀ ਸਿਹਤ-ਸੰਭਾਲ ਟੀਮ ਤੁਹਾਨੂੰ ਜ਼ਖ਼ਮ ਦਾ ਪ੍ਰਬੰਧਨ ਕਰਨ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ।

    ਲਾਗ ਦੇ ਲੱਛਣਾਂ ਨੂੰ, ਅਤੇ ਜੇਕਰ ਤੁਸੀਂ ਆਪਣੇ ਜ਼ਖ਼ਮ ਬਾਰੇ ਚਿੰਤਤ ਹੋ ਤਾਂ ਕਿਸ ਨਾਲ ਸੰਪਰਕ ਕਰਨਾ ਹੈ, ਇਸ ਗੱਲ ਨੂੰ ਸਮਝਣਾ ਵੀ ਮਹੱਤਵਪੂਰਨ ਹੈ।

    ਸੇਵਾਵਾਂ ਅਤੇ ਸਹਾਇਤਾ

    ਸਰਜਰੀ ਤੋਂ ਬਾਅਦ, ਹਸਪਤਾਲ ਵਿੱਚ ਰਹਿਣ ਤੋਂ ਬਾਅਦ ਕੁੱਝ ਲੋਕਾਂ ਨੂੰ ਥੋੜ੍ਹੇ ਸਮੇਂ ਦੀਆਂ ਸੇਵਾਵਾਂ ਅਤੇ ਸਹਾਇਤਾ (ਉਦਾਹਰਨ ਲਈ, ਕਮਿਊਨਿਟੀ ਨਰਸਿੰਗ, ਨਿੱਜੀ ਦੇਖਭਾਲ ਅਤੇ ਘਰੇਲੂ ਦੇਖਭਾਲ) ਦੀ ਲੋੜ ਹੋ ਸਕਦੀ ਹੈ।

    ਜੇਕਰ ਤੁਹਾਡੀ ਸਰਜਰੀ ਤੋਂ ਪਹਿਲਾਂ ਤੁਹਾਡੇ ਕੋਲ ਮੌਜੂਦਾ ਸੇਵਾਵਾਂ ਸਨ, ਤਾਂ ਤੁਹਾਨੂੰ ਇਨ੍ਹਾਂ ਸੇਵਾਵਾਂ ਨੂੰ ਬਹਾਲ ਕਰਨ ਲਈ ਆਪਣੇ ਸੇਵਾ ਪ੍ਰਦਾਤਾ ਨਾਲ ਗੱਲ ਕਰਨ ਦੀ ਲੋੜ ਹੋ ਸਕਦੀ ਹੈ। ਇਹ ਦੇਖਣ ਲਈ ਆਪਣੀ ਸਿਹਤ-ਸੰਭਾਲ ਟੀਮ ਨਾਲ ਗੱਲ ਕਰੋ ਕਿ ਸਰਜਰੀ ਤੋਂ ਪਹਿਲਾਂ ਜਿਹੜੀਆਂ ਸੇਵਾਵਾਂ ਤੁਹਾਡੇ ਕੋਲ ਸਨ ਕੀ ਉਹ ਘਰ ਵਿੱਚ ਤੁਹਾਡੀ ਸ਼ੁਰੂਆਤੀ ਸਿਹਤਯਾਬੀ ਲਈ ਕਾਫ਼ੀ ਹਨ।

    ਫਾਲੋ-ਅੱਪ ਮੁਲਾਕਾਤਾਂ ਲਈ ਮਿਤੀ ਅਤੇ ਸਮਾਂ

    ਹਸਪਤਾਲ ਛੱਡਣ ਤੋਂ ਪਹਿਲਾਂ ਆਪਣੀ ਸਿਹਤ-ਸੰਭਾਲ ਟੀਮ ਨੂੰ ਪੁੱਛੋ ਕਿ ਤੁਹਾਨੂੰ ਕਿਹੜੀਆਂ-ਕਿਹੜੀਆਂ ਡਾਕਟਰੀ ਮੁਲਾਕਾਤਾਂ ਦੀ ਲੋੜ ਹੋ ਸਕਦੀ ਹੈ।

    ਜੇ ਤੁਹਾਡੇ ਹਸਪਤਾਲ ਛੱਡਣ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਦਾ ਸਮਾਂ ਬੁੱਕ ਨਹੀਂ ਕੀਤਾ ਗਿਆ ਹੈ, ਤਾਂ ਪੁੱਛੋ ਕਿ ਤੁਹਾਨੂੰ ਮੁਲਾਕਾਤ ਦੀ ਮਿਤੀ ਅਤੇ ਸਮੇਂ ਬਾਰੇ ਕਿਵੇਂ ਸੂਚਿਤ ਕੀਤਾ ਜਾਵੇਗਾ।

    ਜੇਕਰ ਮੈਨੂੰ ਘਰ ਪਹੁੰਚਣ 'ਤੇ ਮੱਦਦ ਦੀ ਲੋੜ ਹੋਵੇ ਤਾਂ ਕੀ ਹੋਵੇਗਾ?

    ਹਸਪਤਾਲ ਛੱਡਣ ਤੋਂ ਪਹਿਲਾਂ, ਇਹ ਸਮਝਣਾ ਮੱਦਦਗਾਰ ਹੁੰਦਾ ਹੈ ਕਿ ਸਰਜਰੀ ਤੋਂ ਬਾਅਦ ਕਿਹੜੇ ਸੰਕੇਤ ਜਾਂ ਲੱਛਣ ਤੁਹਾਨੂੰ ਮੱਦਦ ਲੈਣ ਦੀ ਲੋੜ ਦਾ ਇਸ਼ਾਰਾ ਦੇ ਸਕਦੇ ਹਨ। ਆਪਣੀ ਸਿਹਤ-ਸੰਭਾਲ ਟੀਮ ਨੂੰ ਪੁੱਛੋ ਕਿ ਤੁਹਾਨੂੰ ਕਿਸ ਗੱਲ ਪ੍ਰਤੀ ਧਿਆਨ ਰੱਖਣਾ ਚਾਹੀਦਾ ਹੈ।

    ਜਦੋਂ ਤੁਸੀਂ ਹਸਪਤਾਲ ਛੱਡਦੇ ਹੋ ਤਾਂ ਆਪਣੀ ਸਿਹਤ-ਸੰਭਾਲ ਟੀਮ ਨੂੰ ਪੁੱਛੋ ਕਿ ਕੀ ਘਰ ਵਿੱਚ ਕੁੱਝ ਗ਼ਲਤ ਹੋ ਜਾਣ 'ਤੇ ਫ਼ੋਨ ਕਰਨ ਲਈ ਤੁਹਾਡੇ ਕੋਲ ਕੋਈ ਸੰਪਰਕ ਨੰਬਰ ਹੈ ਅਤੇ ਇਸ ਨੂੰ ਸੰਭਾਲ ਕੇ ਰੱਖੋ।

    ਜੇਕਰ ਤੁਹਾਨੂੰ ਪੂਰਾ ਪੱਕਾ ਨਹੀਂ ਪਤਾ ਕਿ ਆਪਣੇ ਸੰਕੇਤਾਂ ਅਤੇ ਲੱਛਣਾਂ ਬਾਰੇ ਕੀ ਕਰਨਾ ਹੈ ਜਾਂ ਕਿਸ ਨੂੰ ਫ਼ੋਨ ਕਰਨਾ ਹੈ, ਤਾਂ ਤੁਸੀਂ ਹੇਠ ਲਿਖਿਆ ਨਾਲ ਸੰਪਰਕ ਕਰ ਸਕਦੇ ਹੋ: